ਆਕਲੈਂਡ (ਹਰਪ੍ਰੀਤ ਸਿੰਘ) - 2 ਦਹਾਕਿਆਂ ਬਾਅਦ ਆਖਿਰਕਾਰ ਫਿਰ ਅਫਗਾਨਿਸਤਾਨ 'ਤੇ ਤਾਲੀਬਾਨ ਦਾ ਕਬਜਾ ਹੋ ਗਿਆ ਹੈ ਤੇ ਇਸ ਵੇਲੇ ਪੂਰੇ ਦੇਸ਼ ਵਿੱਚ ਮਾਹੌਲ ਡਰ ਭਰਿਆ ਹੈ।
ਬੇਦੋਸ਼ੇ ਮਾਰੇ ਜਾ ਰਹੇ ਹਨ, ਮਹਿਲਾਵਾਂ ਦੀਆਂ ਇੱਜਤਾਂ ਲੁੱਟੀਆਂ ਜਾ ਰਹੀਆਂ ਹਨ ਤੇ ਹਰ ਸਰਕਾਰੀ ਇਮਾਰਤ ਨੂੰ ਨਸ਼ਟ ਕੀਤਾ ਜਾ ਰਿਹਾ ਹੈ।
ਮੁਲਕ ਦਾ ਰਾਸ਼ਟਰਪਤੀ ਵੀ ਦੇਸ਼ ਛੱਡ ਭੱਜ ਚੁੱਕਾ ਹੈ ਤੇ ਆਮ ਨਾਗਰਿਕਾਂ ਵਿੱਚ ਇਨ੍ਹਾਂ ਡਰ ਹੈ ਕਿ ਕਾਬੁਲ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਹਮੀਦ ਕਰਜ਼ਈ ਏਅਰਪੋਰਟ 'ਤੇ ਲੋਕਾਂ ਵਲੋਂ ਉਡਾਣ ਭਰਨ ਜਾ ਰਹੇ ਜਹਾਜਾਂ ਵਿੱਚ ਚੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਦੀ ਫੌਜ ਨੇ ਵੀ ਤਾਲੀਬਾਨ ਅੱਗੇ ਸੁਰੇਂਡਰ ਕਰ ਦਿੱਤਾ ਹੈ ਤੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਕਾਰਨ ਟ੍ਰੈਫਿਕ ਨੂੰ ਲੈਕੇ ਵੀ ਹਾਲਾਤ ਇਸ ਵੇਲੇ ਅਸਤ-ਵਿਅਸਤ ਹਨ ਤੇ ਕਈ ਥਾਂਈ ਗ੍ਰਿਡਲੌਕ ਜਿਹੇ ਹਲਾਤਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।