ਆਕਲੈਂਡ (ਹਰਪ੍ਰੀਤ ਸਿੰਘ) - ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਅਫਗਾਨਿਸਤਾਨ ਵਿੱਚ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਤੇ ਹਰ ਅਫਗਾਨ ਨਾਗਰਿਕ ਦੀ ਇਹੀ ਕੋਸ਼ਿਸ਼ ਹੈ ਕਿ ਉਹ ਕਿਸੇ ਤਰੀਕੇ ਦੇਸ਼ ਤੋਂ ਬਾਹਰ ਨਿਕਲ ਜਾਏ ਤੇ ਇਸ ਸਭ ਵਿੱਚ ਅਮਰੀਕਾ ਦਾ ਬੋਇੰਗ ਸੀ-17 ਗਲੋਬਮਾਸਟਰ ਬਹੁਤ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿਸਨੇ ਬੀਤੀ ਰਾਤ ਇੱਕੋ ਵੇਲੇ 800 ਅਫਗਾਨ ਨਾਗਰਿਕਾਂ ਨੂੰ ਕਤਰ ਸਥਿਤ ਏਅਰਬੇਸ 'ਤੇ ਸੁਰੱਖਿਅਤ ਪਹੁੰਚਾਇਆ। ਜਹਾਜ ਦੇ ਫਲੁੱਰ 'ਤੇ ਬੈਠੇ ਇਨ੍ਹਾਂ ਸੈਂਕੜੇ ਅਫਗਾਨੀਆਂ ਦੀ ਤਸਵੀਰ ਨੈੱਟ 'ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।
ਬੋਇੰਗ ਸੀ-17 ਗਲੋਬਮਾਸਟਰ ਪਹਿਲਾਂ ਵੀ ਅਜਿਹਾ ਕਾਰਨਾਮਾ ਕਰ ਚੁੱਕਾ ਹੈ,ਜਦੋਂ ਟੇਕਲੋਬਨ ਤੋਂ ਟਾਈਫੂਨ ਹੇਯਾਨ ਬਚਾ ਕੇ 670 ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ ਗਿਆ ਸੀ।
ਅਮਰੀਕਾ ਇੱਕ ਵਾਰ ਫਿਰ ਤੋਂ ਅਫਗਾਨਿਸਤਾਨ ਵਿੱਚ ਆਪਣੀ ਫੌਜ ਦੀ ਤੈਨਾਤੀ ਕਰ ਰਿਹਾ ਹੈ, ਬੀਤੇ ਦਿਨੀਂ 7000 ਅਮਰੀਕੀ ਫੌਜੀਆਂ ਨੂੰ ਦੁਬਾਰਾ ਤੋਂ ਮੋਰਚਾ ਸੰਭਾਲਨ ਲਈ ਕਿਹਾ ਗਿਆ ਸੀ।