ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਦੀ ਤਾਜਾ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੀਪੀਸੀਸੀ (ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਧੂ ਨੇ ਆਪਣਾ ਅਸਤੀਫਾ ਹਾਈ ਕਮਾਨ ਨੂੰ ਭੇਜ ਦਿੱਤਾ ਹੈ।
ਸਿੱਧੈ ਨੇ ਸਾਫ ਕਿਹਾ ਹੈ ਕਿ ਪੰਜਾਬ ਦੇ ਭਵਿੱਖ ਨੂੰ ਲੈਕੇ ਉਹ ਕੋਈ ਸਮਝੌਤਾ ਨਹੀਂ ਕਰ ਸਕਦੇ। ਰਾਣਾ ਗੁਰਜੀਤ ਸਿੰਘ ਤੇ ਕੁਝ ਹੋਰ ਨਿਯੁਕਤੀਆਂ ਤੋਂ ਨਾਰਾਜ ਮੰਨੇ ਜਾ ਰਹੇ ਸਨ ਨਵਜੋਤ ਸਿੰਘ ਸਿੱਧੂ।
ਉੱਧਰ ਦੂਜੇ ਪਾਸੇ ਇਹ ਖਬਰ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਿੰਯਕਾ ਗਾਂਧੀ ਨਾਲ ਇੱਕਠਿਆਂ, ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਜਾ ਰਹੇ ਹਨ ਤੇ ਲੱਗਦਾ ਹੈ ਕਿ ਕੇਂਦਰ ਵਿੱਚ ਕੈਪਟਨ ਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।