Monday, 09 September 2024
23 August 2024 World

ਕ੍ਰਿਸਟਿਨਾ ਰੋਨਾਲਡੋ ਨੇ ਤੋੜਿਆ ਯੂਟਿਊਬ ਦਾ ਰਿਕਾਰਡ

1 ਕਰੋੜ ਸਬਸਕਰਾਈਬਰ ਬਣਾ ਸਿਰਫ 22 ਘੰਟਿਆਂ ਵਿੱਚ ਹਾਸਿਲ ਕੀਤਾ ਡਾਇਮੰਡ ਪਲੇਅ ਬਟਨ
ਕ੍ਰਿਸਟਿਨਾ ਰੋਨਾਲਡੋ ਨੇ ਤੋੜਿਆ ਯੂਟਿਊਬ ਦਾ ਰਿਕਾਰਡ - NZ Punjabi News

ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਫੁੱਟਬਾਲ ਦੀ ਦੁਨੀਆਂ ਦੇ ਸ਼ਹਿਨਸ਼ਾਹ ਖਿਡਾਰੀ ਕ੍ਰਿਸਟਿਨਾ ਰੋਨਾਲਡੋ ਨੂੰ ਲੋਕ ਕਿੰਨਾ ਪਿਆਰ ਤੇ ਸਨਮਾਨ ਦਿੰਦੇ ਹਨ। ਇਹ ਗੱਲ ਇਸ ਤੋਂ ਸਿੱਧ ਹੁੰਦੀ ਹੈ ਕਿ ਰੋਨਾਲਡੋ ਵਲੋਂ ਆਪਣਾ ਯੂਟਿਊਬ ਦਾ ਚੈਨਲ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਿਰਫ 22 ਘੰਟਿਆਂ ਵਿੱਚ ਡਾਇਮੰਡ ਪਲੇਅ ਬਟਨ ਹਾਸਿਲ ਕਰ ਲਿਆ ਗਿਆ ਹੈ। ਡਾਇੰਮਡ ਬਟਨ ਹਾਸਿਲ ਕਰਨ ਲਈ 1 ਕਰੋੜ ਸਬਸਕਰਾਈਬਰ ਲੋੜੀਂਦੇ ਹੁੰਦੇ ਹਨ ਤੇ 2 ਘੰਟੇ ਬਾਅਦ ਹੀ ਇਹ ਆਂਕੜਾ 2 ਕਰੋੜ ਦਾ ਪੁੱਜ ਗਿਆ ਹੈ। ਡੋਨਾਲਡੋ ਨੇ 22 ਮਿੰਟ ਵਿੱਚ ਸਿਲਵਰ ਤੇ 90 ਮਿੰਟ ਵਿੱਚ ਗੋਲਡਨ ਬਟਨ ਹਾਸਿਲ ਕੀਤਾ ਹੈ। ਸਿਲਵਰ ਬਟਨ ਲਈ 1 ਲੱਖ ਸਬਸਕਰਾਈਬਰ ਤੇ ਗੋਲਡਨ ਬਟਨ ਲਈ 10 ਲੱਖ ਸਬਸਕਰਾਈਬਰ ਜਰੂਰੀ ਹੁੰਦੇ ਹਨ। ਹੁਣ ਤੱਕ ਰੋਨਾਲਡੋ ਦੇ ਕੁੱਲ 3 ਕਰੋੜ 20 ਲੱਖ ਸਬਸਕਰਾਈਬਰ ਹੋ ਚੁੱਕੇ ਹਨ।

ADVERTISEMENT
NZ Punjabi News Matrimonials