Monday, 09 September 2024
28 August 2024 World

ਇਸ ਸਾਲ ਦੇ ਅੰਤ ਤੱਕ ਕੈਨੇਡਾ ਤੋਂ 70,000 ਅੰਤਰ-ਰਾਸ਼ਟਰੀ ਵਿਿਦਆਰਥੀ ਕੀਤੇ ਜਾ ਸਕਦੇ ਡਿਪੋਰਟ

ਇਸ ਸਾਲ ਦੇ ਅੰਤ ਤੱਕ ਕੈਨੇਡਾ ਤੋਂ 70,000 ਅੰਤਰ-ਰਾਸ਼ਟਰੀ ਵਿਿਦਆਰਥੀ ਕੀਤੇ ਜਾ ਸਕਦੇ ਡਿਪੋਰਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਸਰਕਾਰ ਵਲੋਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਨੂੰ ਸੀਮਿਤ ਕੀਤੇ ਜਾਣ ਅਤੇ ਘੱਟ ਵਰਕ ਵੀਜੇ ਜਾਰੀ ਕੀਤੇ ਜਾਣ ਦੇ ਫੈਸਲੇ ਕਾਰਨ ਇਸ ਸਾਲ ਦੇ ਅੰਤ ਤੱਕ ਜਿਨ੍ਹਾਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੇ ਵਰਕ ਵੀਜੇ ਖਤਮ ਹੋਣ ਜਾ ਰਹੇ ਹਨ, ਉਹ ਪੀ ਆਰ ਅਪਲਾਈ ਕਰਨ ਦੇ ਯੋਗ ਨਹੀਂ ਰਹਿਣਗੇ ਤੇ ਇਸ ਕਾਰਨ ਉਨ੍ਹਾਂ ਨੂੰ ਡਿਪੋਰਟ ਹੋਣਾ ਪੈ ਸਕਦਾ ਹੈ। ਆਂਕੜੇ ਦੱਸਦੇ ਹਨ ਕਿ ਅਜਿਹੇ 70,000 ਦੇ ਕਰੀਬ ਵਿਿਦਆਰਥੀ ਕੈਨੇਡਾ ਭਰ ਵਿੱਚ ਮੌਜੂਦ ਹਨ, ਜਿਨ੍ਹਾਂ 'ਤੇ ਡਿਪੋਰਟੇਸ਼ਨ ਦੀ ਇਹ ਤਲਵਾਰ ਲਟਕ ਰਹੀ ਹੈ ਤੇ ਹੁਣ ਇਹ ਵਿਿਦਆਰਥੀ ਕੈਨੇਡਾ ਭਰ ਦੇ ਸੂਬਿਆਂ ਵਿੱਚ ਟਰੂਡੋ ਸਰਕਾਰ ਖਿਲਾਫ ਸੜਕਾਂ 'ਤੇ ਸੰਘਰਸ਼ ਲਈ ਉੱਤਰ ਆਏ ਹਨ ਤੇ ਆਪਣੇ ਲਈ ਸਰਕਾਰ ਤੋਂ ਪੀਆਰ ਦੀ ਮੰਗ ਕਰ ਰਹੇ ਹਨ।
ਇਨ੍ਹਾਂ ਵਿਿਦਆਰਥੀਆਂ ਦਾ ਕਹਿਣਾ ਹੈ ਕਿ ਵਿਿਦਆਰਥੀ ਕੈਨੇਡਾ ਵਿੱਚ ਆਪਣੇ ਭਵਿੱਖ ਨੂੰ ਬਨਾਉਣ ਆਉਂਦੇ ਹਨ ਤੇ ਇਸ ਲਈ ਬਹੁਤੇ ਵਿਿਦਆਰਥੀ ਆਪਣੇ ਘਰਦਿਆਂ ਦੀ ਜਿੰਦਗੀ ਭਰ ਦੀ ਕਮਾਈ ਵੀ ਦਾਅ 'ਤੇ ਲਾ ਦਿੰਦੇ ਹਨ, ਇਨ੍ਹਾਂ ਹੀ ਨਹੀਂ ਇਹ ਵਿਿਦਆਰਥੀ ਕੈਨੇਡਾ ਦੀ ਆਰਥਿਕਤਾ ਵਿੱਚ ਵੀ ਅਹਿਮ ਹਿੱਸਾ ਪਾਉਂਦੇ ਹਨ, ਅਜਿਹੇ ਵਿੱਚ ਇਨ੍ਹਾਂ ਵਿਿਦਆਰਥੀਆਂ ਨਾਲ ਇਹ ਧੱਕਾ ਸਰਾਸਰ ਗਲਤ ਹੈ।

ADVERTISEMENT
NZ Punjabi News Matrimonials