ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਇੰਗਲੈਂਡ ਦੇ ਕੇਂਬਰਿਜਸ਼ਾਇਰ ਤੋਂ ਹੈ, ਜਿੱਥੇ ਰੁਬੇਨ ਮੇਕਨਲਟੀ ਨਾਮ ਦੇ 2 ਹਫਤਿਆਂ ਦੇ ਬੱਚੇ ਨੂੰ ਘਰ ਦੇ ਵਿੱਚ ਪਾਲੇ ਗਏ ਕੁੱਤੇ ਵਲੋਂ ਮਾਰ ਮੁਕਾਇਆ ਗਿਆ। ਘਟਨਾ ਉਸ ਵੇਲੇ ਵਾਪਰੀ ਜਦੋਂ ਬੱਚੇ ਦੇ ਮਾਤਾ-ਪਿਤਾ ਘਰ ਵਿੱਚ ਹੀ ਮੌਜੂਦ ਸਨ। ਬੱਚੇ ਦੀ ਮਾਂ ਨੀਂਦ ਵਿੱਚ ਸੀ ਤੇ ਪਿਤਾ ਬਾਹਰ ਸਿਗਰੇਟ ਪੀ ਰਿਹਾ ਸੀ। ਬੱਚੇ ਦੇ ਪਿਤਾ ਅਨੁਸਾਰ ਜਦੋਂ ਉਹ ਵਾਪਿਸ ਆਇਆ ਤਾਂ ਉਸਨੇ ਬੱਚੇ ਨੂੰ ਖੂਨ ਵਿੱਚ ਲੱਥਪੱਥ ਦੇਖਿਆ।
ਇਸ ਮਾਮਲੇ ਦੀ ਛਾਣਬੀਣ ਕੋਰਨਰ ਵਲੋਂ ਕੀਤੀ ਜਾ ਰਹੀ ਹੈ ਤੇ ਇਸ ਘਟਨਾ ਦਾ ਸਭ ਤੋਂ ਵੱਡਾ ਕਾਰਨ ਮਾਪਿਆਂ ਦੀ ਅਣਦੇਖੀ ਨੂੰ ਮੰਨਿਆ ਜਾ ਰਿਹਾ ਹੈ। ਮੰਗਲਵਾਰ ਦੀ ਪੇਸ਼ੀ ਵਿੱਚ ਦੋਨਾਂ ਹੀ ਮਾਪਿਆਂ ਵਿੱਚੋਂ ਕੋਈ ਵੀ ਸੁਣਵਾਈ ਲਈ ਨਹੀਂ ਪੁੱਜਾ।