Tuesday, 24 May 2022
21 January 2022 World

ਕੈਨੇਡਾ ਵਿੱਚ ਭਾਰਤੀ ਪਰਿਵਾਰ ਨਾਲ ਵਾਪਰਿਆ ਮੰਦਭਾਗਾ ਹਾਦਸਾ

ਗੈਰ-ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਵਿੱਚ ਪੂਰੇ ਪਰਿਵਾਰ ਦੀ ਠੰਢ ਵਿੱਚ ਜੰਮ ਕੇ ਹੋਈ ਮੌਤ
ਕੈਨੇਡਾ ਵਿੱਚ ਭਾਰਤੀ ਪਰਿਵਾਰ ਨਾਲ ਵਾਪਰਿਆ ਮੰਦਭਾਗਾ ਹਾਦਸਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਨੀਟੋਬਾ ਆਰ ਸੀ ਐਮ ਪੀ ਨੂੰ ਅਮਰੀਕਾ ਬਾਰਡਰ ਟੱਪਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾ ਮਿਲਣ ਦੀ ਖਬਰ ਹੈ, ਇਸ ਵਿੱਚ ਇੱਕ ਛੋਟਾ ਬੱਚਾ ਵੀ ਹੈ।
ਇਸ ਤੋਂ ਇਲਾਵਾ ਦਿਲ ਦਹਿਲਾ ਦੇਣ ਵਾਲੀ ਜਾਣਕਾਰੀ ਇਹ ਹੈ ਕਿ ਈਮਰਸਨ ਦੇ ਪੁਰਬ ਵਿੱਚ ਬਾਰਡਰ ਪਾਰ 5 ਭਾਰਤੀਆਂ ਦੀ ਇੱਕ ਵੈਨ ਵਿੱਚੋਂ ਗ੍ਰਿਫਤਾਰੀ ਹੋਈ ਹੈ, ਜੋ ਬਿਨ੍ਹਾਂ ਕਾਗਜਾਤ ਦੇ ਸਨ। ਇਨ੍ਹਾਂ ਹੀ ਨਹੀਂ 2 ਹੋਰ ਭਾਰਤੀ ਈਮਰਸਨ ਤੋਂ ਪੌਣਾ ਕੁ ਕਿਲੋਮੀਟਰ ਦੀ ਦੂਰੀ 'ਤੇ ਵੀ ਮਿਲੇ, ਜਿਨ੍ਹਾਂ ਨੂੰ ਕਿਸੇ ਵਿਅਕਤੀ ਵਲੋਂ ਬਾਰਡਰ ਤੋਂ ਚੁੱਕਿਆ ਜਾਣਾ ਸੀ।
ਇਹ 2 ਵਿਅਕਤੀ ਬੁਰੀ ਹਾਲਤ ਵਿੱਚ ਸਨ ਤੇ ਬੀਤੇ 11 ਘੰਟੇ ਤੋਂ ਕੜਾਕੇ ਦੀ ਠੰਢ ਵਿੱਚ ਤੁਰਦੇ ਆ ਰਹੇ ਸਨ।
ਇਨ੍ਹਾਂ ਵਿੱਚੋਂ ਇੱਕ ਕੋਲ ਬੱਚੇ ਦਾ ਖਾਣ-ਪੀਣ ਤੇ ਦਵਾਈਆਂ ਦਾ ਸਮਾਨ ਮਿਲਿਆ ਸੀ, ਤੇ ਇਹ ਸਮਾਨ ਉਸੇ ਬੱਚੇ ਦੇ ਪਰਿਵਾਰ ਨਾਲ ਸਬੰਧਤ ਸੀ, ਜੋ ਠੰਢ ਵਿੱਚ ਮ੍ਰਿਤਕ ਹਾਲਤ ਵਿੱਚ ਮਿਲਿਆ। ਮ੍ਰਿਤਕ ਪਰਿਵਾਰ ਇਨ੍ਹਾਂ ਨਾਲੋਂ ਬੀਤੀ ਰਾਤ ਵਿੱਛੜ ਗਿਆ ਸੀ।
ਇਸ ਸਬੰਧ ਵਿੱਚ ਫਲੋਰੀਡਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਅਦਾਲਤ ਵਿੱਚ ਪੇਸ਼ੀ ਹੋ ਗਈ ਹੈ ਤੇ ਅਗਲੀ ਪੇਸ਼ੀ 24 ਜਨਵਰੀ ਨੂੰ ਹੋਣੀ ਹੈ।

ADVERTISEMENT
NZ Punjabi News Matrimonials