ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੀ ਡਿਪਟੀ ਪੀ ਐਮ ਇਸ ਇਸ ਹਫਤੇ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ, ਜਿਸ ਤਹਿਤ ਯੂਕੇ ਵਿੱਚ ਕਰਮਚਾਰੀ ਆਪਣੇ 5 ਦਿਨਾਂ ਦੇ ਨੂੰ 4 ਦਿਨਾਂ ਵਿੱਚ ਖਤਮ ਕਰਕੇ 5ਵੇਂ ਦਿਨ ਛੁੱਟੀ ਲੈ ਸਕਣਗੇ। ਪਹਿਲਾਂ ਦੇ ਕਾਨੂੰਨ ਤਹਿਤ ਕਰਮਚਾਰੀ ਇਹ ਮੰਗ ਤਾਂ ਕਰ ਸਕਦਾ ਸੀ, ਪਰ ਉਸਨੂੰ ਮਨਜੂਰੀ ਦੇਣਾ ਨਾ ਦੇਣਾ ਮਾਲਕ ਦੀ ਮਰਜੀ ਹੁੰਦੀ ਸੀ, ਜਦਕਿ ਹੁਣ ਕਰਮਚਾਰੀ ਆਪਣੀ ਮਰਜੀ ਮੁਤਾਬਕ 4 ਦਿਨ ਹਫਤੇ ਦੇ ਕੰਮ ਕਰ ਸਕੇਗਾ। ਪਰਿਵਾਰਾਂ ਵਿੱਚ ਨਜਦੀਕੀਆਂ ਵਧਾਉਣ ਤੇ ਸੋਸ਼ਲ ਦਾਇਰਾ ਵਧਾਉਣ ਲਈ ਦੁਨੀਆਂ ਭਰ ਵਿੱਚ, ਕੰਪਨੀਆਂ ਤੇ ਸਰਕਾਰਾਂ 4 ਦਿਨ ਹਫਤੇ ਦੇ ਕੰਮ ਨੂੰ ਅਜਮਾ ਰਹੇ ਹਨ, ਜਿਨ੍ਹਾਂ ਵਿੱਚ ਨਿਊਜੀਲੈਂਡ ਦੀਆਂ ਕਈ ਕੰਪਨੀਆਂ ਵੀ ਸ਼ਾਮਿਲ ਹਨ।