ਆਕਲੈਂਡ-( ਬਲਜਿੰਦਰ ਰੰਧਾਵਾ ) ਕਰੋਨਾ ਵਾਇਰਸ ਦੇ ਡਰ ਦੇ ਚੱਲਦਿਆ ਫਰਾਂਸ,ਤੁਰਕੀ,ਗਰੀਸ ਅਤੇ ਇਜ਼ਰਾਈਲ ਨੇ ਆਪਣੇ ਸਾਰੇ ਵਿਦਿਅਕ ਅਦਾਰਿਆ ਨੂੰ ਬੰਦ ਕਰ ਦਿੱਤੇ ਹਨ ਜਦੋਂਕਿ ਗਰੀਸ ਨੇ ਸਾਰੀਆਂ ਅਦਾਲਤਾਂ,ਥੀਏਟਰ,ਸਿਨੇਮਾ ਘਰ,ਜਿੰਮ,ਖੇਡ ਮੈਦਾਨ ਅਤੇ ਨਾਈਟ ਕਬੱਬ ਵੀ ਬੰਦ ਕਰ ਦਿੱਤੇ ਹਨ। ਇਸੇ ਤਰਾਂ ਲਿਥੂਆਨਾ ਅਤੇ ਲਟਵੀਆ ਨੇ ਵੀ ਵਿਦਿਅਕ ਅਦਾਰਿਆਂ ਦੇ ਨਾਲ਼-ਨਾਲ਼ ਵੱਡੇ ਇਕੱਠਾ ਵਾਲੇ ਸਾਰੇ ਸਮਾਗਮਾ ਤੇ ਪਾਬੰਦੀ ਲਗਾ ਦਿੱਤੀ ਹੈ।