Monday, 09 September 2024
05 September 2024 World

ਅਮਰੀਕਾ ਦੇ ਸਕੂਲ ਵਿੱਚ 14 ਸਾਲਾ ਬੱਚੇ ਨੇ ਮਚਾਇਆ ਆਤੰਕ

ਗੋਲੀਆਂ ਮਾਰਕੇ ਕੀਤਾ 4 ਜਣਿਆਂ ਦਾ ਕੀਤਾ ਕਤਲ 9 ਜਣੇ ਗੰਭੀਰ ਜਖਮੀ
ਅਮਰੀਕਾ ਦੇ ਸਕੂਲ ਵਿੱਚ 14 ਸਾਲਾ ਬੱਚੇ ਨੇ ਮਚਾਇਆ ਆਤੰਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਹਾਈ ਸਕੂਲ ਵਿੱਚ ਇੱਕ 14 ਸਾਲਾ ਬੱਚੇ ਵਲੋਂ ਅੰਨੇਵਾਹ ਗੋਲੀਆਂ ਚਲਾਕੇ 4 ਜਣਿਆਂ ਦਾ ਕਤਲ ਕੀਤੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿੱਚ 2 ਸਕੂਲ ਦੇ ਵਿਿਦਆਰਥੀ ਤੇ 2 ਅਧਿਆਪਕ ਦੱਸੇ ਜਾ ਰਹੇ ਹਨ। ਘੱਟੋ-ਘੱਟ 9 ਜਣੇ ਇਸ ਘਟਨਾ ਵਿੱਚ ਗੰਭੀਰ ਰੂਪ ਵਿੱਚ ਜਖਮੀ ਵੀ ਹੋਏ ਦੱਸੇ ਜਾ ਰਹੇ ਹਨ। ਇਹ ਘਟਨਾ ਅਟਲਾਂਟਾ ਤੋਂ ਇੱਕ ਘੰਟੇ ਦੀ ਦੂਰੀ 'ਤੇ ਸਥਿਤ ਵਿੰਡਰ ਦੇ ਆਪਾਲਾਚੀ ਹਾਈ ਸਕੂਲ ਵਿਖੇ ਵਾਪਰੀ ਹੈ ਤੇ ਬੀਤੇ ਕੁਝ ਸਾਲਾਂ ਵਿੱਚ ਅਮਰੀਕਾ ਭਰ ਦੀਆਂ ਸਟੇਟਾਂ ਦੇ ਸਕੂਲਾਂ ਵਿੱਚ ਸਕੂਲੀ ਬੱਚਿਆਂ ਵਲੋਂ ਹੀ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਬੱਚੇ ਆਪਣੀ ਜਾਨ ਬਚਾਉਣ ਲਈ ਪਹਿਲਾਂ ਕਲਾਸਰੂਮ ਤੇ ਬਾਅਦ ਵਿੱਚ ਫੁੱਟਬਾਲ ਗਰਾਉਂਡ ਵੱਲ ਭੱਜੇ। ਘਟਨਾ ਨੂੰ ਅੰਜਾਮ ਦੇਣ ਵਾਲੇ 14 ਸਾਲਾ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਇੱਕ ਪ੍ਰੋੜ ਵਿਅਕਤੀ ਸਮਝਦਿਆਂ ਉਸ 'ਤੇ ਕੇਸ ਦੀ ਕਾਰਵਾਈ ਹੋਏਗੀ।

ADVERTISEMENT
NZ Punjabi News Matrimonials