ਆਕਲੈਂਡ (ਹਰਪ੍ਰੀਤ ਸਿੰਘ- ਆਪਣੇ ਵਤਨ ਪੰਜਾਬ ਜਾਣ ਮੌਕੇ ਹਜਾਰਾਂ-ਲੱਖਾਂ ਪੰਜਾਬੀਆਂ ਨੂੰ ਅਜੇ ਵੀ ਪਹਿਲਾਂ ਦਿੱਲੀ ਜਾਣਾ ਪੈਂਦਾ ਹੈ, ਜਿੱਥੋਂ ਘੰਟਿਆਂ ਬੱਧੀ ਖੱਜਲ-ਖੁਆਰੀ ਭਰਿਆ ਸਫਰ ਉਨ੍ਹਾਂ ਲਈ ਉਕਤਾ ਦੇਣ ਵਾਲਾ ਹੁੰਦਾ ਹੈ ।
ਹਜਾਰਾਂ ਪੰਜਾਬੀਆਂ ਦੇ ਹਸਤਾਖਰ ਵਾਲੀ ਪਟੀਸ਼ਨ ਈ-3773 ਨੂੰ ਕੈਨੇਡਾ ਵਿਧਾਨ ਸਭਾ ਵਿੱਚ ਬੜੇ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ ਤੇ ਕੈਨੇਡਾ ਵੱਸਦੇ ਲੱਖਾਂ ਪੰਜਾਬੀਆਂ ਦੀ ਇਸ ਵੱਡੀ ਦਿੱਕਤ ਨੂੰ ਖਤਮ ਕਰਨ ਲਈ ਕੈਨੇਡਾ ਸਰਕਾਰ ਨੂੰ ਭਾਰਤੀ ਸਰਕਾਰ ਨਾਲ ਰੱਲ ਕੇ ਜਲਦ ਤੋਂ ਜਲਦ ਇਸ ਲਈ ਵੈਨਕੂਵਰ/ ਟੋਰੰਟੋ ਤੋਂ ਅਮ੍ਰਿਤਸਰ ਦੀ ਸਿੱਧੀ ਉਡਾਣ ਸ਼ੁਰੂ ਕਰਨ ਲਈ ਕਿਹਾ ਗਿਆ ਹੈ।
ਇਸ ਫੈਸਲੇ ਨਾਲ ਦੋਹਾਂ ਮੁਲਕਾਂ ਨੂੰ ਆਰਥਿਕ ਲਾਹਾ ਵੀ ਮਿਲੇਗਾ, ਜਿਸਦਾ ਹਵਾਲਾ ਇਸ ਪਟੀਸ਼ਨ ਨੂੰ ਪੇਸ਼ ਕਰਨ ਮੌਕੇ ਦਿੱਤਾ ਗਿਆ ਹੈ।