Tuesday, 27 February 2024
13 March 2020 World

ਕੈਨੇਡਾ ਦੀ NDP(ਨਿਊ ਡੈਮੋਕਰੇਟਿਕ) ਪਾਰਟੀ ਲੀਡਰ ਜਗਮੀਤ ਸਿੰਘ ਦੀ ਸਿਹਤ ਖਰਾਬ

ਕੈਨੇਡਾ ਦੀ NDP(ਨਿਊ ਡੈਮੋਕਰੇਟਿਕ) ਪਾਰਟੀ ਲੀਡਰ ਜਗਮੀਤ ਸਿੰਘ ਦੀ ਸਿਹਤ ਖਰਾਬ - NZ Punjabi News

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ ਮੁਖੀ ਤੇ ਸੰਸਦ ਮੈਂਬਰ ਜਗਮੀਤ ਸਿੰਘ ਦੀ ਅੱਜ ਅਚਾਨਕ ਸਿਹਤ ਨਾਸਾਜ਼ ਹੋ ਗਈ ਹੈ। ਜਗਮੀਤ ਸਿੰਘ ਨੇ ਆਪਣੇ ਟਵਿਟਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਉਹ ਪੁਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਉਦੋਂ ਤੱਕ ਲੋਕਾਂ ਨੂੰ ਘੱਟ ਮਿਲਣ।


ਉਨ੍ਹਾਂ ਨੂੰ ਦੱਸਿਆ ਕਿ ਕੋਰੋਨਾਵਾਇਰਸ ਦਾ ਕੋਈ ਲੱਛਣ ਉਨ੍ਹਾਂ ਵਿਚ ਦਿਖਾਈ ਨਹੀਂ ਦਿੱਤਾ। ਡਾਕਟਰਾਂ ਨੇ ਉਨ੍ਹਾਂ ਦਾ ਚੈੱਕਅੱਪ ਕੀਤਾ ਹੈ ਅਤੇ ਉਹ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਘਰ ’ਚ ਹੀ ਰਹਿਣਗੇ।

ADVERTISEMENT
NZ Punjabi News Matrimonials