Thursday, 22 February 2024
14 March 2020 World

ਕੈਨੇਡੀਅਨ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਕੈਨੇਡਾ ਵਾਸੀਆਂ ਨੂੰ ਘਰਾਂ ਦੇ ਕਿਰਾਏ ਅਤੇ ਹੋਰਾਂ ਖਰਚਿਆਂ ਤੋਂ ਕੀਤਾ ਟੈਂਸ਼ਨ ਮੁਕਤ

ਕੈਨੇਡੀਅਨ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਕੈਨੇਡਾ ਵਾਸੀਆਂ ਨੂੰ ਘਰਾਂ ਦੇ ਕਿਰਾਏ ਅਤੇ ਹੋਰਾਂ ਖਰਚਿਆਂ ਤੋਂ ਕੀਤਾ ਟੈਂਸ਼ਨ ਮੁਕਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਜਿੱਥੇ ਦੁਨੀਆਂ ਭਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੈਨੇਡਾ ਵਾਸੀਆਂ ਨੂੰ ਰਾਹਤ ਦੁਆਉਣ ਲਈ ਇੱਕ ਅਹਿਮ ਐਲਾਨ ਕੀਤਾ ਹੈ, ਟਰੂਡੋ ਨੇ ਬਿਆਨਬਾਜੀ ਜਾਰੀ ਕਰਦਿਆਂ ਆਖਿਆ ਹੈ ਕਿ ਕੈਨੇਡਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਜੇ ਲੋੜ ਪਈ ਤਾਂ ਉਨ੍ਹਾਂ ਦੇ ਘਰਾਂ ਦੇ ਕਿਰਾਏ, ਖਾਣ-ਪੀਣ ਦੇ, ਬੱਚਿਆਂ ਦੇ ਖਰਚੇ ਸਰਕਾਰ ਆਪਣੇ ਵਲੋਂ ਕਰੇਗੀ।
ਹਫਤੇ ਦੀ ਸ਼ੁਰੂਆਤ 'ਤੇ ਵੀ ਕੈਨੇਡੀਅਨ ਸਰਕਾਰ ਨੇ $1 ਬਿਲੀਅਨ ਦਾ ਵਿਸ਼ੇਸ਼ ਪੈਕੇਜ ਐਲਾਨਿਆ ਸੀ।
ਦੱਸਦੀਏ ਕਿ ਇਸ ਵੇਲੇ ਟਰੂਡੋ ਸੈਲਫ ਆਈਸੋਲੇਸ਼ਨ ਦੇ ਚਲਦਿਆਂ ਆਪਣੇ ਘਰੋਂ ਹੀ ਆਪਣੇ ਕੰਮ ਦੇਖ ਰਹੇ ਹਨ।

ADVERTISEMENT
NZ Punjabi News Matrimonials