Tuesday, 27 February 2024
14 March 2020 World

ਅਮਰੀਕਾ ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ‘ਨੈਸ਼ਨਲ ਐਮਰਜੈਂਸੀ’

ਹਰ ਸ਼ਹਿਰ ਵਿੱਚ ਸਥਾਪਿਤ ਕੀਤੇ ਐਮਰਜੈਂਸੀ ਹੈਲਥ ਸੈਂਟਰ
ਅਮਰੀਕਾ ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ‘ਨੈਸ਼ਨਲ ਐਮਰਜੈਂਸੀ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੋਰੋਨਾ ਵਾਇਰਸ ਨੂੰ 'ਨੈਸ਼ਨਲ ਐਮਰਜੈਂਸੀ' ਐਲਾਨ ਦਿੱਤਾ ਗਿਆ ਹੈ, ਇਸ ਲਈ ਉਨ੍ਹਾਂ ਫੈਡਰਲ ਤੇ ਸੂਬਾ ਸਰਕਾਰਾਂ ਲਈ $50 ਬਿਲੀਅਨ ਦੀ ਰਾਸ਼ੀ ਐਲਾਨੀ ਹੈ, ਉਨ੍ਹਾਂ ਕਿਹਾ ਕਿ ਹਰ ਸ਼ਹਿਰ ਵਿੱਚ ਐਮਰਜੈਂਸੀ ਸਿਹਤ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਲੋਕਾਂ ਨੂੰ ਇਲਾਜ ਲਈ ਦਿੱਕਤ ਨਾ ਆਏ ਇਸ ਲਈ ਵਿਸ਼ੇਸ਼ ਨਿਯਮ ਅਮਲ ਵਿੱਚ ਲਿਆਉਂਦੇ ਗਏ ਹਨ। ਇਸ ਲਈ ਜਨਤਕ ਸਮਾਰੋਹ ਵੀ ਰੱਦ ਕੀਤੇ ਜਾ ਚੁੱਕੇ ਹਨ।

ਦੱਸਦੀਏ ਕਿ ਅਮਰੀਕਾ ਵਿੱਚ 1678 ਕੋਰੋਨਾ ਵਾਇਰਸ ਦੇ ਕੇਸ ਹਨ ਅਤੇ ਇਸ ਕਰਕੇ 41 ਮੋਤਾਂ ਅੱਜ ਤੱਕ ਹੋ ਚੁੱਕੀਆਂ ਹਨ। ਹੁਣ ਤੱਕ ਅਮਰੀਕਾ ਵਿੱਚ 59 ਵਾਰ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ।

ADVERTISEMENT
NZ Punjabi News Matrimonials