Monday, 09 September 2024
06 September 2024 World

ਸੜਕ ਹਾਦਸੇ ਵਿੱਚ 4 ਭਾਰਤੀ ਨੌਜਵਾਨ ਸੜ੍ਹਕੇ ਹੋਏ ਸੁਆਹ

ਡੀਐਨਏ ਜਾਂਚ ਤੋਂ ਬਾਅਦ ਹੋਈ ਪਹਿਚਾਣ
ਸੜਕ ਹਾਦਸੇ ਵਿੱਚ 4 ਭਾਰਤੀ ਨੌਜਵਾਨ ਸੜ੍ਹਕੇ ਹੋਏ ਸੁਆਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਟੈਕਸਾਸ ਵਿੱਚ ਵਾਪਰੇ ਇੱਕ ਭਿਆਨਕ ਸੜਕੇ ਹਾਦਸੇ ਵਿੱਚ 4 ਭਾਰਤੀ ਨੌਜਵਾਨ ਮੌਤਾਂ ਹੋਣ ਦੀ ਖਬਰ ਹੈ। ਚਾਰੋਂ ਜਣੇ ਆਪਸ ਵਿੱਚ ਅਨਜਾਣ ਸਨ ਤੇ ਕਾਰਪੂਲੰਿਗ ਐਪ ਰਾਂਹੀ ਆਪਸ ਵਿੱਚ ਜੁੜੇ ਸਨ, ਕੋਈ ਆਪਣੇ ਰਿਸ਼ਤੇਦਾਰ ਨੂੰ ਮਿਲਕੇ ਵਾਪਿਸ ਜਾ ਰਿਹਾ ਸੀ ਤੇ ਕੋਈ ਮਿਲਣ ਜਾ ਰਿਹਾ ਸੀ। ਹਾਦਸੇ ਵਿੱਚ ਇੱਕ ਨੌਜਵਾਨ ਮੁਟਿਆਰ ਵੀ ਸ਼ਾਮਿਲ ਦੱਸੀ ਜਾ ਰਹੀ ਹੈ, ਜੋ ਟੈਕਸਾਸ ਯੂਨੀਵਰਸਿਟੀ ਵਿੱਚ ਮਾਸਟਰਜ਼ ਡਿਗਰੀ ਕਰ ਰਹੀ ਸੀ।

ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਹ ਸਾਰਿਆਂ ਦੀ ਪਹਿਚਾਣ ਡੀ ਐਨ ਏ ਟੈਸਟ ਤੋਂ ਹੀ ਹੋ ਸਕੀ ਹੈ।

ADVERTISEMENT
NZ Punjabi News Matrimonials