ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਦਿੱਲੀ ਫੇਰੀ ਦਾ ਦੌਰਾ ਪੰਜਾਬ ਦੇ ਮੁੱਖ ਮੰਤਰੀ ਲਈ ਕੋਈ ਨਾ ਕੋਈ ਸਿਰਦਰਦੀ ਖੜੀ ਕਰਦਾ ਰਿਹਾ ਹੈ ਤੇ ਤਾਜਾ ਮਾਮਲੇ ਵਿੱਚ 26 ਅਪ੍ਰੈਲ ਦੀ ਦਿੱਲੀ ਵਿੱਚ ਹੋਈ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਵਾਰਤਾ ਮੌਕੇ ਦਾ ਹੈ।
ਜਾਣਕਾਰੀ ਅਨੁਸਾਰ ਹਿੰਦਸਤਾਨ ਪੋਸਟ ਦੇ ਪੱਤਰਕਾਰ ਨਰੇਸ਼ ਵਤਸ ਨੇ ਦੋਸ਼ ਲਾਏ ਹਨ ਕਿ ਪੱਤਰਕਾਰ ਸੰਮੇਲਨ ਵਿੱਚ ਮੌਕੇ ਪੰਜਾਬ ਪੁਲਿਸ ਅਧਿਕਾਰੀਆਂ ਨੇ ਉਸਨੂੰ ਪੀ ਆਈ ਬੀ ਕਾਰਡ ਦਿਖਾਏ ਜਾਣ ਦੇ ਬਾਵਜੂਦ ਪੱਤਰਕਾਰ ਸੰਮੇਲਨ ਵਿੱਚ ਹਿੱਸਾ ਲੈਣ ਨਹੀਂ ਦਿੱਤਾ ਤੇ ਉਸਦੀ ਕੁੱਟਮਾਰ ਵੀ ਕੀਤੀ। ਇਸ ਸਬੰਧੀ ਪੰਜਾਬ ਪੁਲਿਸ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਇਨ੍ਹਾਂ ਹੀ ਨਹੀਂ ਵਤਸ ਦਾ ਇਹ ਵੀ ਕਹਿਣਾ ਹੈ ਕਿ ਉਸਨੇ ਇਸ ਸਭ ਦੀ ਜਾਣਕਾਰੀ ਮੁੱਖ ਮੰਤਰੀ ਭਗੰਵਤ ਮਾਨ ਨੂੰ ਵੀ ਦਿੱਤੀ ਪਰ ਉਨ੍ਹਾਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।