ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 2 ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਪਏ ਸਮੋਆ ਦੇ ਬਾਰਡਰਾਂ ਨੂੰ ਆਖਿਰਕਾਰ ਖੋਲੇ ਜਾਣ ਦਾ ਐਲਾਨ ਹੋ ਗਿਆ ਹੈ ਤੇ ਅਗਸਤ/ ਸਤੰਬਰ ਤੋਂ ਟੂਰਿਸਟ ਤੇ ਵਿਦੇਸ਼ੀ ਬਿਨ੍ਹਾਂ ਰੋਕ-ਟੋਕ ਸਮੋਆ ਆ ਜਾ ਸਕਣਗੇ।
ਮਈ ਵਿੱਚ ਹੀ ਸਮੋਆ ਸਿਟੀਜਨਾਂ ਲਈ ਤੇ ਵਿਦੇਸ਼ੀ ਕਾਂਟਰੇਕਟਰਾਂ ਲਈ ਖੋਲ ਦਿੱਤਾ ਜਾਏਗਾ। ਪ੍ਰਧਾਨ ਮੰਤਰੀ ਫਿਏਮ ਨਓਮੀ ਮਤਾਫਾ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੀ ਤਰ੍ਹਾਂ ਬਾਰਡਰ ਖੋਲੇ ਜਾਣ ਦਾ ਸਫਰ ਵੈਕਸੀਨੇਸ਼ਨ ਦਰ, ਕੁਆਰੀਂਟ ਦੀ ਸ਼ਰਤ ਖਤਮ ਕੀਤੇ ਜਾਣ, ਫੀਜੀ, ਆਸਟ੍ਰੇਲੀਆ ਤੇ ਨਿਊਜੀਲੈਂਡ ਬਾਰਡਰਾਂ ਦੇ ਨਾਲ ਪਰਤ ਦਰ ਪਰਤ ਪੂਰਾ ਹੋਏਗਾ। ਮਾਰਚ 2020 ਸਮੋਆ ਦੂਜੇ ਦੇਸ਼ਾਂ ਲਈ ਬੰਦ ਪਿਆ ਸੀ।