ਆਕਲੈਂਡ (ਹਰਪ੍ਰੀਤ ਸਿੰਘ) - ਲੁਧਿਆਣਾ ਦੇ ਰਣਧੀਰ ਸਿੰਘ ਨਗਰ ਦੇ ਇਲਾਕੇ ਵਿੱਚ ਰਹਿੰਦੇ ਇੱਕ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਨ੍ਹਾਂ ਦੀ ਪਤਨੀ ਦਾ ਬੁਰੀ ਤਰ੍ਹਾਂ ਕਤਲ ਕੀਤੇ ਜਾਣ ਦੀ ਖਬਰ ਹੈ।
ਸੁਭਾਅ ਦੇ ਬਹੁਤ ਹੀ ਚੰਗੇ 60 ਸਾਲਾ ਸੁਖਦੇਵ ਸਿੰਘ ਲੋਟੇ ਤੇ 64 ਸਾਲਾ ਪਤਨੀ ਗੁਰਮੀਤ ਕੌਰ ਦਾ ਕਤਲ ਹੋਣ ਦੀ ਖਬਰ ਹੈ। ਜੋੜੇ ਦੇ 2 ਬੇਟੇ ਤੇ ਇੱਕ ਧੀ ਸੀ ਤੇ ਦੋਨਾਂ ਨੇ 15 ਮਈ ਨੂੰ ਆਪਣੇ ਕੈਨੇਡਾ ਰਹਿੰਦੇ ਪੁੱਤ ਕੋਲ ਕੈਨੇਡਾ ਜਾਣਾ ਸੀ। ਮ੍ਰਿਤਕਾਂ ਦੀ ਧੀ ਅਨੁਸਾਰ ਇਸੇ ਲਈ ਉਸਦੇ ਮਾਪੇ ਲਗਾਤਾਰ ਸ਼ਾਪਿੰਗ ਆਦਿ ਕਰਨ ਵਿੱਚ ਕਾਫੀ ਵਿਅਸਤ ਸਨ, ਪਰ ਅਚਾਨਕ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਜੋੜੇ ਦਾ ਆਂਢ-ਗੁਆਂਢ ਨਾਲ ਬਹੁਤ ਪਿਆਰ ਸੀ ਤੇ ਕਿਸੇ ਨਾਲ ਵੀ ਕੋਈ ਝਗੜਾ ਜਾਂ ਰੰਜਿਸ਼ ਨਹੀਂ ਸੀ। ਇਸ ਖਬਰ ਨੇ ਪੂਰੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਖੜਾ ਕਰ ਦਿੱਤਾ ਹੈ।