ਆਕਲੈਂਡ (ਹਰਪ੍ਰੀਤ ਸਿੰਘ) - ਕਿਊਬਾ ਦੇ ਮਸ਼ਹੂਰ ਪੰਜ ਤਾਰਾ ਹੋਟਲਾਂ ਚੋਂ ਇੱਕ ਵਿੱਚ ਹੋਏ ਜਬਰਦਸਤ ਧਮਾਕੇ ਕਾਰਨ 18 ਲੋਕਾਂ ਦੇ ਮਾਰੇ ਜਾਣ ਤੇ 60 ਦੇ ਬੁਰੀ ਤਰ੍ਹਾਂ ਜਖਮੀ ਹੋਣ ਦੀ ਖਬਰ ਹੈ।
ਇਹ ਧਮਾਕਾ ਪੁਰਾਣੇ ਹਵਾਨਾ ਦੇ ਸਾਰਾਟੋਗਾ ਹੋਟਲ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਤੇ ਧਮਾਕੇ ਦਾ ਕਾਰਨ ਗੈਸ ਲੀਕੇਜ ਨੂੰ ਮੰਨਿਆ ਜਾ ਰਿਹਾ ਹੈ। ਇਸ ਕਾਰਨ 5 ਮੰਜਿਲਾ ਇਤਿਹਾਸਿਕ ਇਮਾਰਤ ਜੋ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਜਾਕੇ ਦੁਬਾਰਾ ਤੋਂ ਖੁੱਲਣੀ ਸੀ, ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਗਰਭਵਤੀ ਮਹਿਲਾ ਤੇ ਇੱਕ ਬੱਚੇ ਦੀ ਮੌਤ ਹੋਣ ਦੀ ਖਬਰ ਵੀ ਹੈ।
ਹਾਦਸਾ ਉਸ ਵੇਲੇ ਹੋਇਆ ਹੈ, ਜਦੋਂ ਮਸਾਂ ਜਾਕੇ 2 ਸਾਲਾਂ ਦੇ ਵਕਫੇ ਬਾਅਦ ਟੂਰੀਜ਼ਮ ਇੰਡਸਟਰੀ ਨੂੰ ਕੁਝ ਹੁਲਾਰਾ ਮਿਲਣ ਜਾ ਰਿਹਾ ਸੀ। ਇਹ ਹੋਟਲ 19ਵੀਂ ਸਦੀ ਦਾ ਬਣਿਆ ਹੋਇਆ ਸੀ ਤੇ ਕਾਫੀ ਇਤਿਹਾਸਿਕ ਮੱਹਤਤਾ ਰੱਖਦਾ ਸੀ।