ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਿਟਿਸ਼ ਯਾਤਰੀ ਸਟੀਵਰਟ ਜੈਕਸਨ ਆਨਲਾਈਨ ਬੋਰਡਿੰਗ ਕਰਨ ਵਿੱਚ ਆਪਣੇ ਆਪ ਨੂੰ ਅਸਮਰਥ ਪਾ ਰਿਹਾ ਸੀ ਤੇ ਜਦੋਂ ਉਸਨੇ ਏਅਰਪੋਰਟ 'ਤੇ ਇੱਕ ਮਹਿਲਾ ਅਧਿਕਾਰੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਸਦੀ ਹੈਰਾਨਗੀ ਦੀ ਹੱਦ ਨਾ ਰਹੀ। ਉਸਦੇ ਬੋਰਡਿੰਗ ਪਾਸ 'ਤੇ ਐਸ ਐਸ ਐਸ ਐਸ ਕੋਡ ਉਲੀਕਿਆ ਗਿਆ ਸੀ, ਜਿਸ ਦਾ ਅਰਥ ਹੈ 'ਸੈਕੰਡਰੀ ਸਕਿਓਰਟੀ ਸਕਰੀਨਿੰਗ ਸੀਲੇਕਸ਼ਨ' ਭਾਵ ਉਸਨੂੰ ਵਧੇਰੇ ਸਕਿਓਰਟੀ ਮਾਪਦੰਡਾਂ ਚੋਂ ਹੋ ਕੇ ਗੁਜਰਨਾ ਪੈਣਾ ਸੀ।
ਇਹ ਕੋਡ ਅਮਰੀਕਾ ਵਲੋਂ 9-11 ਦੇ ਹਮਲੇ ਤੋਂ ਬਾਅਦ ਜਿਨੀਂਆਂ ਵੀ ਅਮਰੀਕਾ ਆਉਣ ਵਾਲੀਆਂ ਉਡਾਣਾ ਹਨ, ਉਨ੍ਹਾਂ ਲਈ ਅਮਲ ਵਿੱਚ ਹੈ ਤੇ ਕਿਸੇ ਵੀ ਯਾਤਰੀ 'ਤੇ ਇਸ ਕੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੈਕਸਨ ਅਨੁਸਾਰ ਇਸ ਕੋਡ ਦੇ ਹੋਣ ਕਾਰਨ ਉਸਨੂੰ ਦੁਬਾਰਾ ਤੋਂ ਆਪਣੇ ਸਮਾਨ ਦੀ ਸਕੈਨਿੰਗ ਕਰਵਾਉਣੀ ਪਈ, ਕਈ ਤਰ੍ਹਾਂ ਦੇ ਸਕਿਓਰਟੀ ਸਬੰਧੀ ਟੈਸਟ ਕਰਵਾਉਣੇ ਪਏ ਤੇ ਉਸਤੋਂ ਬਾਅਦ ਜਾ ਕੇ ਉਸਨੂੰ ਕਲੀਅਰੇਂਸ ਮਿਲੀ। ਅਮਰੀਕੀ ਸਰਕਾਰ ਨੇ ਯਾਤਰੀਆਂ ਨੂੰ ਇਸ ਸਬੰਧੀ ਇਤਰਾਜ ਪ੍ਰਗਟਾਉਣ ਲਈ ਹੋਮਲੈਂਡ ਸਕਿਓਰਟੀ ਟਰੈਵਲਰ ਰੀਡਰੈਸ ਇਨਕੁਆਇਰੀ ਪ੍ਰੋਗਰਾਮ (ਟੀ ਆਰ ਆਈ ਪੀ) ਵੀ ਬਣਾਇਆ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਇਸ ਕੋਡ ਦਾ ਸਾਹਮਣਾ ਦੁਬਾਰਾ ਨਾ ਕਰਨਾ ਪਏ।