Thursday, 22 February 2024
02 July 2022 World

ਭਾਰਤੀ ਸਰਕਾਰ ਦਾ ਇੱਕ ਹੋਰ ਕਾਰਾ, ਸੋਸ਼ਲ ਮੀਡੀਆ 'ਤੇ ਬੰਦ ਕੀਤਾ ਰਵੀ ਸਿੰਘ ਖਾਲਸਾ ਦਾ ਟਵਿਟਰ ਖਾਤਾ

ਭਾਰਤੀ ਸਰਕਾਰ ਦਾ ਇੱਕ ਹੋਰ ਕਾਰਾ, ਸੋਸ਼ਲ ਮੀਡੀਆ 'ਤੇ ਬੰਦ ਕੀਤਾ ਰਵੀ ਸਿੰਘ ਖਾਲਸਾ ਦਾ ਟਵਿਟਰ ਖਾਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਤਾਜੀ ਜਾਣਕਾਰੀ ਮਿਲੀ ਹੈ ਕਿ ਇੰਡੀਆ ਵਿੱਚ ਭਾਰਤ ਸਰਕਾਰ ਦੇ ਹੁਕਮਾਂ 'ਤੇ ਰਵੀ ਸਿੰਘ ਖਾਲਸਾ ਹੋਣ ਦਾ ਟਵਿਟਰ ਖਾਤਾ ਬੰਦ ਕਰ ਦਿੱਤਾ ਗਿਆ ਹੈ, ਇਸ ਗੱਲ ਦੀ ਜਾਣਕਾਰੀ ਰਵੀ ਸਿੰਘ ਖਾਲਸਾ ਨੇ ਸੋਸ਼ਲ ਮੀਡੀਆਂ ਰਾਂਹੀ ਖੁਦ ਜਾਰੀ ਕੀਤੀ ਹੈ, ਉਨ੍ਹਾਂ ਇਸ ਮੌਕੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਵੀ ਕੀਤੀ ਤੇ ਇਸ ਨੂੰ ਭਾਰਤੀ ਸਰਕਾਰ ਦਾ ਅਸਲ ਚੇਹਰਾ ਦੱਸਿਆ ਤੇ ਸੱਚ ਦੀ ਆਵਾਜ ਨੂੰ ਦਬਾਉਣ ਦੀ ਨਾਕਾਮਯਾਬ ਕੋਸ਼ਿਸ਼ ਵੀ ਦੱਸਿਆ।
ਰਵੀ ਸਿੰਘ ਖਾਲਸਾ ਹੋਣਾ ਇਸ ਮੌਕੇ ਇਹ ਵੀ ਕਿਹਾ ਕਿ ਉਹ ਆਪਣੇ ਕਾਰਜ ਵਿੱਚ ਨਿਰੰਤਰ ਅੱਗੇ ਵੱਧਦੇ ਰਹਿਣਗੇ। ਭਾਰਤੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰਾਂ ਵਲੋਂ ਵੀ ਕੀਤੀ ਜਾ ਰਹੀ ਹੈ, ਉਨ੍ਹਾਂ ਇਸ ਨੂੰ ਫਰੀਡਮ ਆਫ ਸਪੀਚ 'ਤੇ ਸਿੱਧੇ ਤੌਰ 'ਤੇ ਹਮਲਾ ਦੱਸਿਆ।

ADVERTISEMENT
NZ Punjabi News Matrimonials