Tuesday, 27 February 2024
04 July 2022 World

ਡੈਨਮਾਰਕ ਦੀ ਰਾਜਧਾਨੀ ਵਿੱਚ ਵਾਪਰੀ ਮੰਦਭਾਗੀ ਘਟਨਾ, ਮਾਲ ਵਿੱਚ ਹੋਈ ਗੋਲੀਬਾਰੀ ਵਿੱਚ 7 ਦੀ ਮੌਤ, ਦਰਜਨਾਂ ਜਖਮੀ

ਡੈਨਮਾਰਕ ਦੀ ਰਾਜਧਾਨੀ ਵਿੱਚ ਵਾਪਰੀ ਮੰਦਭਾਗੀ ਘਟਨਾ, ਮਾਲ ਵਿੱਚ ਹੋਈ ਗੋਲੀਬਾਰੀ ਵਿੱਚ 7 ਦੀ ਮੌਤ, ਦਰਜਨਾਂ ਜਖਮੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਸਭ ਤੋਂ ਸੁਰੱਖਿਅਤ ਤੇ ਸ਼ਾਨਦਾਰ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਸੀ, ਉੱਥੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਇੱਕ ਵਿਅਸਤ ਮਾਲ ਵਿੱਚ ਦਿਨ-ਦਿਹਾੜੇ ਲੋਕਾਂ 'ਤੇ ਕੀਤੀ ਅੰਨੇਵਾਹ ਗੋਲੀਬਾਰੀ ਵਿੱਚ 7 ਜਣਿਆਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਦਰਜਨਾਂ ਦੇ ਜਖਮੀ ਹੋਣ ਦੀ ਜਾਣਕਾਰੀ ਹੈ।
ਸ਼ਹਿਰ ਵਿੱਚ ਮਾਹੌਲ ਡਰ ਤੇ ਸਹਿਮ ਭਰਿਆ ਹੋਇਆ ਹੈ ਤੇ ਪ੍ਰਤਖਦਰਸ਼ੀਆਂ ਅਨੁਸਾਰ ਇਹ ਨਜਾਰਾ ਕਿਸੇ ਕਹਿਰ ਤੋਂ ਘੱਟ ਨਹੀਂ ਸੀ, ਜਿਸ ਵਿੱਚ ਹਰ ਕੋਈ ਆਪਣੀ ਜਾਨ ਬਚਾਉਣ ਲਈ ਲੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਿਸ ਨੇ ਇਸ ਸਬੰਧ ਵਿੱਚ ਇੱਕ 22 ਸਾਲ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਜੇ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਨਹੀਂ ਜੋੜਿਆ ਜਾ ਰਿਹਾ।

ADVERTISEMENT
NZ Punjabi News Matrimonials