Friday, 23 February 2024
05 July 2022 World

ਟੋਰੰਟੋ: ਸਿੱਖ ਸਕਿਓਰਟੀ ਗਾਰਡ ਬਿਨ੍ਹਾਂ ਵਾਲ ਕਟਵਾਏ ਦੁਬਾਰਾ ਤੋਂ ਕਰ ਸਕਣਗੇ ਬਿਨ੍ਹਾਂ ਰੋਕ-ਟੋਕ ਕੰਮ

ਟੋਰੰਟੋ: ਸਿੱਖ ਸਕਿਓਰਟੀ ਗਾਰਡ ਬਿਨ੍ਹਾਂ ਵਾਲ ਕਟਵਾਏ ਦੁਬਾਰਾ ਤੋਂ ਕਰ ਸਕਣਗੇ ਬਿਨ੍ਹਾਂ ਰੋਕ-ਟੋਕ ਕੰਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਿਟੀ ਆਫ ਟੋਰੰਟੋ ਨੇ ਉਨ੍ਹਾ ਸਕਿਓਰਟੀ ਕੰਪਨੀਆਂ ਨੂੰ ਆਪਣੇ ਸਿੱਖ ਕਰਮਚਾਰੀਆਂ ਨੂੰ ਦੁਬਾਰਾ 'ਤੇ ਕੰਮ ਤੋਂ ਰੱਖਣ ਜਾਂ ਉਨ੍ਹਾਂ ਦੇ ਰੁੱਤਬੇ ਮੁੜ ਤੋਂ ਬਹਾਲ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਟੋਰੰਟੋ ਦੇ ਮੈਂਡੇਟਰੀ ਮਾਸਕ ਦੇ ਨਿਯਮ ਨੂੰ ਅਪਨਾਉਂਦਿਆਂ ਸੈਂਕੜੇ ਸਿੱਖ ਕਰਮਚਾਰੀਆਂ ਨੂੰ ਜਾਂ ਤਾਂ ਕੰਮ ਤੋਂ ਕੱਢ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਡਿਮੋਟ ਕਰ ਦਿੱਤਾ ਹੈ।
ਦਰਅਸਲ ਮਸਲਾ ਉਸ ਵੇਲੇ ਵਿਗੜਿਆ ਜਦੋਂ 22 ਜੂਨ ਨੂੰ ਹੋਮਲੈਸ ਸ਼ੈਲਟਰਾਂ ਤੇ ਅਜਿਹੀਆਂ ਹੋਰ ਥਾਵਾਂ 'ਤੇ ਕੰਮ ਕਰਨ ਵਾਲੇ ਸਕਿਓਰਟੀ ਗਾਰਡਾਂ ਨੂੰ ਐਨ 95 ਮਾਸਕ ਪਾਉਣਾ ਲਾਜਮੀ ਕਰ ਦਿੱਤਾ ਗਿਆ, ਕਿਉਂਕਿ ਐਨ 95 ਮਾਸਕ ਦਾੜੀ ਵਾਲੇ ਨੌਜਵਾਨਾਂ ਲਈ ਪ੍ਰਭਾਵੀ ਨਹੀਂ ਮੰਨਿਆ ਜਾਂਦਾ, ਇਸੇ ਲਈ ਇਨ੍ਹਾਂ ਸਿੱਖ ਸਕਿਓਰਟੀ ਗਾਰਡਾਂ ਨੂੰ ਵਾਲ ਕਟਵਾਉਣ ਲਈ ਕਿਹਾ ਗਿਆ ਜਾਂ ਫਿਰ ਕੰਮ ਤੋਂ ਛੁੱਟੀ ਕਰ ਦਿੱਤੀ ਗਈ।
ਪਰ ਇਸ ਸਭ ਦਾ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਰੜਾ ਵਿਰੋਧ ਕੀਤਾ ਤੇ ਸਿਟੀ ਆਫ ਟੋਰੰਟੋ ਕੋਲ ਇਸ ਦੀ ਆਵਾਜ ਚੁੱਕੀ, ਜਿਸ ਤੋਂ ਬਾਅਦ ਸਿਟੀ ਆਫ ਟੋਰੰਟੋ ਨੇ ਸਕਿਓਰਟੀ ਕੰਪਨੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਕਿ ਉਨ੍ਹਾਂ ਸਕਿਓਰਟੀ ਗਾਰਡਾਂ ਨੂੰ ਕਿਤੇ ਹੋਰ ਥਾਂ 'ਤੇ ਕੰਮ 'ਤੇ ਲਾਇਆ ਜਾਇਆ ਜੋ ਧਾਰਮਿਕ ਕਾਰਨਾਂ ਕਰਕੇ ਵਾਲ ਨਹੀਂ ਕਟਵਾ ਸਕਦੇ।

ADVERTISEMENT
NZ Punjabi News Matrimonials