ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡੀਅਨ ਬੋਰਡ ਆਫ ਇੰਟਰਨੈਸ਼ਨਲ ਐਜੁਕੇਸ਼ਨ (ਸੀ ਬੀ ਈ ਆਈ) ਦੇ ਸਰਵੇਖਣ ਵਿੱਚ ਕੈਨੇਡਾ ਇੱਕ ਵਾਰ ਫਿਰ ਤੋਂ ਸਭ ਤੋਂ ਵਧੀਆ ਦੇਸ਼ ਸਾਬਿਤ ਹੋਇਆ ਹੈ, ਇਸ ਵਾਰ ਕੈਨੇਡਾ ਨੂੰ ਕੈਨੇਡਾ ਪੜ੍ਹਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਸਭ ਤੋਂ ਵਧੀਆ ਬਣਾਇਆ ਹੈ।
ਦੁਨੀਆਂ ਭਰ ਦੇ ਦੇਸ਼ਾਂ ਦੇ 41,000 ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਇਸ ਸਰਵੇਖਣ ਵਿੱਚ ਹਿੱਸਾ ਲਿਆ ਤੇ ਕੈਨੇਡਾ ਦੇ 67 ਵਿੱਦਿਅਕ ਅਦਾਰਿਆਂ ਬਾਰੇ ਵੀ ਵਿਚਾਰ ਦਿੱਤੇ। ਵਿਦਿਆਰਥੀਆਂ ਨੇ ਦੱਸਿਆ ਕਿ ਕੈਨੇਡਾ ਵਿੱਚ ਪੜ੍ਹਣ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਰਪੇਸ਼ ਨਹੀਂ ਆਈ। ਕੈਨੇਡਾ ਦਾ ਮਾਹੌਲ, ਵਾਤਾਵਰਣ, ਕਾਨੂੰਨ ਤੇ ਸਿਸਟਮ ਤੇ ਹੋਰਾਂ ਪੱਖੋਂ ਵਿਦਿਆਰਥੀਆਂ ਨੇ ਸੰਤੁਸ਼ਟੀ ਪ੍ਰਗਟਾਈ। ਕਈ ਵਿਦਿਆਰਥੀ ਜੋ ਅਮਰੀਕਾ ਜਾਂ ਆਸਟ੍ਰੇਲੀਆ ਵਰਗੇ ਮੁਲਕਾਂ ਤੋਂ ਪੜ੍ਹ ਕੇ ਆਏ ਸਨ, ਉਨ੍ਹਾਂ ਦਾ ਵੀ ਇਸ ਸਰਵੇਖਣ ਵਿੱਚ ਇਹ ਹੀ ਕਹਿਣਾ ਸੀ ਕਿ ਬਤੌਰ ਅੰਤਰ-ਰਾਸ਼ਟਰੀ ਵਿਦਿਆਰਥੀ ਕੈਨੇਡਾ ਉਨ੍ਹਾਂ ਲਈ ਸਭ ਤੋਂ ਵਧੀਆ ਮੁਲਕ ਸਾਬਿਤ ਹੋਇਆ ਹੈ।