Tuesday, 27 February 2024
09 September 2022 World

ਇੱਕ ਯੁੱਗ ਦਾ ਹੋਇਆ ਅੰਤ!!

ਇੰਗਲੈਂਡ ਦੀ ਮਹਾਰਾਣੀ ਨੇ 70 ਸਾਲਾਂਲੰਬਾ ਰਾਜ ਮਾਨਣ ਤੋਂ ਬਾਅਦ ਇਸ ਦੁਨੀਆਂ ਨੂੰ ਕਿਹਾ ਅਲਵਿਦਾ
ਇੱਕ ਯੁੱਗ ਦਾ ਹੋਇਆ ਅੰਤ!! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੀ ਸਭ ਤੋਂ ਜਿਆਦਾ ਸਾਲ ਰਾਜ ਕਰਨ ਵਾਲੀ ਕੁਈਨ ਐਲੀਜ਼ਾਬੈਥ 2 ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ। ਉਹ ਇੰਗਲੈਂਡ ਦੇ ਸ਼ਾਹੀ ਪਰਿਵਾਰ ਚੋਂ ਸਭ ਤੋਂ ਜਿਆਦਾ ਸਮਾਂ ਗੱਦੀ 'ਤੇ ਬੈਠੇ ਹਨ। ਉਨ੍ਹਾਂ ਨੇ 70 ਸਾਲ ਰਾਜ ਕੀਤਾ ਹੈ।

ਉਨ੍ਹਾਂ ਦੀ ਮੌਤ ਉਨ੍ਹਾਂ ਦੀ ਰਿਆਸਤ ਸਕੋਟਿਸ਼ ਅਸਟੇਟ ਵਿੱਚ ਹੋਈ, ਜਿੱਥੇ ਉਹ ਆਪਣੀਆਂ ਗਰਮੀਆਂ ਦਾ ਸਮਾਂ ਬਿਤਾਉਂਦੇ ਸਨ।

1952 ਵਿੱਚ ਰਾਣੀ ਗੱਦੀ 'ਤੇ ਬੈਠੀ ਸੀ ਤੇ ਆਪਣੇ ਸਮੇਂ ਦੌਰਾਨ ਉਨ੍ਹਾਂ ਬਹੁਤ ਜਿਆਦਾ ਬਦਲਾਅ ਦੇਖੇ। ੳੇੁਨ੍ਹਾਂ ਦੇ ਪੁੱਤਰ ਕਿੰਗ ਚਾਰਲਸ 3 ਨੇ ਉਨ੍ਹਾਂ ਦੇ ਜਾਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੁਣ ਉਨ੍ਹਾਂ ਦਾ ਪੋਤਰਾ ਪ੍ਰਿੰਸ ਵਿਲੀਅਮਜ਼ ਗੱਦੀ 'ਤੇ ਬੈਠੇਗਾ।

ADVERTISEMENT
NZ Punjabi News Matrimonials