Wednesday, 28 February 2024
10 September 2022 World

ਕੁਈਨ ਤਾਂ ਤੁਰ ਗਈ! ਹੁਣ ਭਲਾ ਕੋਹਿਨੂਰ ਹੋਇਆ ਪੰਜਾਬੀਆਂ ਦਾ?

ਕੁਈਨ ਤਾਂ ਤੁਰ ਗਈ! ਹੁਣ ਭਲਾ ਕੋਹਿਨੂਰ ਹੋਇਆ ਪੰਜਾਬੀਆਂ ਦਾ? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੁਈਨ ਐਲੀਜ਼ਾਬੇਥ ਨੇ ਆਪਣੇ 70 ਸਾਲ ਦੇ ਰਾਜਭਾਗ ਵਿੱਚ ਬਹੁਤ ਸ਼ੌਹਰਤ ਮਾਣ, ਜੱਸ ਖੱਟਿਆ ਤੇ ਲੋਕਾਂ ਲਈ ਅਹਿਮ ਫੈਸਲੇ ਲਏ। ਪਰ ਕੁਈਨ ਦੀ ਮੌਤ ਨਾਲ ਇੱਕ ਹੋਰ ਅਹਿਮ ਮੁੱਦੇ 'ਤੇ ਬਹਿਸ ਛਿੜ ਗਈ ਹੈ। ਜੋ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੇ ਉਸ ਕਾਲੇ ਸਮੇਂ ਨੂੰ ਯਾਦ ਕਰਵਾਉਂਦਾ ਹੈ, ਜੋ ਸਾਮਰਾਜਵਾਦ ਨਾਲ ਸਬੰਧਤ ਹੈ। ਉਹ ਮੁੱਦਾ ਹੈ ਕੋਹਿਨੂਰ ਦਾ। ਇੰਡੀਅਨ ਟਵੀਟਰ 'ਤੇ ਇਸ ਸਬੰਧੀ ਹਜਾਰਾਂ ਦੀ ਗਿਣਤੀ ਵਿੱਚ ਟਵੀਟ ਹੋ ਰਹੇ ਹਨ।
ਇਹ ਉਹ ਦੁਨੀਆਂ ਦਾ ਸਭ ਤੋਂ ਮਹਿੰਗਾ ਹੀਰਾ ਹੈ, ਜੋ ਕੁਈਨ ਦੇ ਤਾਜ ਵਿੱਚ ਲੱਗਿਆ ਹੈ ਤੇ ਕਿਸੇ ਵੇਲੇ ਇਸ ਦੀ ਮਲਕੀਅਤ ਮਹਾਰਾਜ ਰਣਜੀਤ ਸਿੰਘ ਕੋਲ ਸੀ।
ਟਵਿਟਰ 'ਤੇ ਇਸ ਸਬੰਧੀ ਬ੍ਰਿਟਿਸ਼ ਸਰਕਾਰ ਨੂੰ ਕੋਹਿਨੂਰ ਹੀਰਾ ਵਾਪਿਸ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਪਰ ਲੱਗਦਾ ਨਹੀਂ ਇਹ ਸੰਭਵ ਹੋਏਗਾ, ਕਿਉਂਕਿ ਕਿੰਗ ਚਾਰਲਸ ਦੇ ਹੱਥ ਰਾਜਭਾਗ ਆਉਣ ਦੇ ਬਾਵਜੂਦ ਉਨ੍ਹਾਂ ਦੀਆਂ ਤਾਕਤਾਂ ਵਿੱਚ ਕੋਈ ਕਮੀ ਨਹੀਂ ਆਈ ਹੈ ਤੇ ਇਹ ਕੋਹਿਨੂਰ ਲੱਗਿਆ ਤਾਜ ਹੁਣ ਕਿੰਗ ਚਾਰਲਸ ਦੀ ਪਤਨੀ ਕੈਮਿਲਾ ਨੂੰ ਮਿਲੇਗਾ।

ADVERTISEMENT
NZ Punjabi News Matrimonials