ਆਕਲੈਂਡ (ਹਰਪ੍ਰੀਤ ਸਿੰਘ) - ਖਾਲਿਸਤਾਨ ਰੈਫਰੇਂਡਮ, ਇੱਕ ਬਹਿਸ ਦਾ ਮੁੱਦਾ। ਇਸ ਸਬੰਧੀ ਕੈਨੇਡਾ ਦੇ ਬਰੈਂਪਟਨ ਵਿੱਚ ਕੱਢੀ ਗਈ ਕਾਰ ਰੈਲੀ ਵਿੱਚ 2000 ਤੋਂ ਵਧੇਰੇ ਗੱਡੀਆਂ ਦੀ ਭੀੜ ਨੇ ਸੜਕਾਂ ਜਾਮ ਕੀਤੀਆਂ।
ਬਰੈਂਪਟਨ ਦਾ ਗੌਰ ਕਮਿਊਨਿਟੀ ਸੈਂਟਰ, ਖਾਲਿਸਤਾਨ ਰੈਫਰੇਂਡਮ ਵੋਟਿੰਗ ਲਈ ਵਰਤਿਆ ਜਾਏਗਾ।
ਦੱਸਦੀਏ ਕਿ ਇਸ ਸਬੰਧੀ ਹੁਣ ਤੱਕ ਯੂਕੇ, ਸਵਿਟਜਰਲੈਂਡ ਤੇ ਇਟਲੀ ਵਿੱਚ ਹੋਈ ਵੋਟਿੰਗ ਵਿੱਚ 450,000 ਸਿੱਖਾਂ ਨੇ ਵੋਟਿੰਗ ਕੀਤੀ ਹੈ।
ਇਸ ਰੈਫਰੇਂਡਮ ਨੂੰ ਕਰਵਾਉਣ ਵਾਲੀ ਐਸ ਐਫ ਜੇ ਨੂੰ ਭਾਰਤੀ ਸਰਕਾਰ ਨੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਬੈਨ ਕੀਤਾ ਹੋਇਆ ਹੈ ਤੇ ਇਸ ਗਰੁੱਪ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਅੱਤਵਾਦੀ ਐਲਾਨਿਆ ਹੋਇਆ ਹੈ। ਬਰੈਂਪਟਨ ਵਿੱਚ ਇਸ ਸਬੰਧੀ 18 ਸਤੰਬਰ ਨੂੰ ਵੋਟਿੰਗ ਕੀਤੀ ਜਾ ਰਹੀ ਹੈ।