Tuesday, 27 February 2024
06 October 2022 World

ਅਮਰੀਕਾ ਵਿੱਚ ਅਗਵਾਹ ਕੀਤੇ ਭਾਰਤੀ ਮੂਲ ਦੇ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ

8 ਮਹੀਨਿਆਂ ਦੀ ਬੱਚੀ ਸਮੇਤ ਇੱਕੋ ਘਰ ਦੇ 4 ਜੀਅ ਹੋਏ ਸਨ ਅਗਵਾਹ
ਅਮਰੀਕਾ ਵਿੱਚ ਅਗਵਾਹ ਕੀਤੇ ਭਾਰਤੀ ਮੂਲ ਦੇ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਲੀਫੋਰਨੀਆ ਦੀ ਮਰਸਡ ਕਾਉਂਟੀ ਦੇ ਅਧੀਨ ਪੈਂਦੇ ਇਲਾਕੇ ਵਿੱਚ ਬੀਤੇ ਸੋਮਵਾਰ ਅਗਵਾਹ ਕੀਤੇ ਹੋਏ ਪੰਜਾਬੀ ਪਰਿਵਾਰ ਦੇ ਜੀਆਂ ਦੀਆਂ ਮ੍ਰਿਤਕ ਦੇਹਾਂ ਮਿਲਣ ਦੀ ਖਬਰ ਹੈ।

ਪਰਿਵਾਰ ਦੇ ਇੱਕ ਜੀਅ ਦਾ ਏਟੀਐਮ ਕਾਰਡ ਮਰਸਡ ਕਾਉਂਟੀ ਦੇ ਇਲਾਕੇ ਵਿੱਚ ਮੰਗਲਵਾਰ ਸਵੇਰੇ ਵਰਤਿਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਬੁੱਧਵਾਰ ਸਵੇਰੇ 48 ਸਾਲਾ ਦੋਸ਼ੀ ਜੀਸਸ ਮੇਨੁਅਲ ਸਲਗਾਡੋ ਨੂੰ ਗ੍ਰਿਫਤਾਰ ਕੀਤਾ ਸੀ,
ਮ੍ਰਿਤਕਾਂ ਵਿੱਚ 8 ਮਹੀਨੇ ਦੀ ਅਰੂਹੀ, 27 ਸਾਲਾ ਜਸਲੀਨ ਕੌਰ (ਬੱਚੀ ਦੀ ਮਾਂ), 36 ਸਾਲਾ ਜਸਦੀਪ ਸਿੰਘ (ਬੱਚੀ ਦਾ ਪਿਤਾ) ਤੇ 39 ਸਾਲਾ ਅਮਨਦੀਪ ਸਿੰਘ (ਬੱਚੀ ਦਾ ਤਾਇਆ) ਦੀਆਂ ਮ੍ਰਿਤਕ ਦੇਹਾਂ ਮਰਸਡ ਕਾਉਂਟੀ ਦੇ ਇੰਡੀਆਨਾ ਰੋਡ ਅਤੇ ਹਚੀਨਸਨ ਰੋਡ ਤੋਂ ਮਿਲ ਗਈਆਂ ਹਨ।
ਸਲਗਾਡੋ ਨੇ ਗ੍ਰਿਫਤਾਰੀ ਤੋਂ ਪਹਿਲਾਂ ਆਤਮ-ਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵੇਲੇ ਉਹ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ।
ਅਮਨਦੀਪ ਦੇ ਭਰਾ ਬਲਵਿੰਦਰ ਸਿੰਘ ਨੇ ਪਰਿਵਾਰ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਸਨ ਤੇ ਆਮ ਲੋਕਾਂ ਨੂੰ ਮੱਦਦ ਲਈ ਅੱਗੇ ਆਉੁਣ ਨੂੰ ਕਿਹਾ ਸੀ।
ਗ੍ਰਿਫਤਾਰ ਕੀਤਾ ਗਿਆ ਸਲਗਾਡੋ 2005 ਵਿੱਚ ਇੱਕ ਹਥਿਆਰਬੰਦ ਡਕੈਤੀ ਦੇ ਮਾਮਲੇ ਵਿੱਚ ਸਜਾ ਵੀ ਭੁਗਤ ਚੁੱਕਾ ਹੈ ਤੇ 2015 ਵਿੱਚ ਉਸਨੂੰ ਪੈਰੋਲ ਮਿਲੀ ਸੀ।

ADVERTISEMENT
NZ Punjabi News Matrimonials