Tuesday, 27 February 2024
06 October 2022 World

ਥਾਈਲੈਂਡ ਵਿੱਚ ਬੱਚਿਆਂ ਦੇ ਸਕੂਲ ਵਿੱਚ ਹੋਈ ਅੰਨੇਵਾਹ ਗੋਲੀਬਾਰੀ, 34 ਦੀ ਮੌਤ

ਥਾਈਲੈਂਡ ਵਿੱਚ ਬੱਚਿਆਂ ਦੇ ਸਕੂਲ ਵਿੱਚ ਹੋਈ ਅੰਨੇਵਾਹ ਗੋਲੀਬਾਰੀ, 34 ਦੀ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਥਾਈਲੈਂਡ ਵਿੱਚ ਬੱਚਿਆਂ ਦੇ ਸਕੂਲ (ਡੇਅ ਕੇਅਰ) ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਇਸ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ, ਘਟਨਾ ਵਿੱਚ ਉਸਨੇ ਆਪਣੀ ਪਤਨੀ ਤੇ ਬੱਚੇ ਦਾ ਵੀ ਗੋਲੀ ਮਾਰਕੇ ਕਤਲ ਕਰ ਦਿੱਤਾ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ।

ਕੁੱਲ 34 ਮ੍ਰਿਤਕਾਂ ਵਿੱਚ 22 ਬੱਚੇ ਦੱਸੇ ਜਾ ਰਹੇ ਹਨ। ਕਾਤਲ ਲੰਚ ਟਾਈਮ ਸਕੂਲ ਪੁੱਜਾ ਸੀ ਤੇ ਆਉਂਦਿਆਂ ਹੀ ਉਸਨੇ 5 ਸਟਾਫ ਮੈਂਬਰਾਂ ਨੂੰ ਗੋਲੀ ਮਾਰ ਦਿੱਤੀ, ਇਨ੍ਹਾਂ ਵਿੱਚ ਇੱਕ 8 ਮਹੀਨੇ ਦੀ ਗਰਭਵਤੀ ਅਧਿਆਪਿਕਾ ਵੀ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਖੂਨ ਨਾਲ ਲੱਥ-ਪੱਥ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ, ਜੋ ਕਿ ਸੱਚਮੱੁਚ ਹੀ ਖੌਫਨਾਕ ਹੈ। ਪਰ ਰਿਊਚਰ ਵਲੋਂ ਇਸ ਦੇ ਸੱਚੇ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੋਸ਼ੀ ਨੂੰ ਡਰਗਸ ਸਬੰਧੀ ਚਾਰਜਾਂ ਦੇ ਕਰਕੇ ਪੁਲਿਸ ਮਹਿਕਮੇ ਚੋਂ ਕੱਢਿਆ ਗਿਆ ਸੀ।

ADVERTISEMENT
NZ Punjabi News Matrimonials