ਆਕਲੈਂਡ (ਹਰਪ੍ਰੀਤ ਸਿੰਘ) - ਹਿੰਦੀ ਤੇ ਪੰਜਾਬੀ, ਫਿਲਮਾਂ ਤੇ ਨਾਟਕਾਂ ਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਦਾ 79 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ। ਉਹ ਮੁੰਬਈ ਵਿੱਚ ਰਹਿ ਰਹੇ ਸਨ। ਆਪਣੀ ਬੁਲੰਦ ਆਵਾਜ ਦੇ ਚਲਦਿਆਂ ਉਨ੍ਹਾਂ ਨੇ ਕਈ ਮਸ਼ਹੂਰ ਫਿਲਮਾਂ ਤੇ ਨਾਟਕਾਂ ਵਿੱਚ ਅਦਾਕਾਰੀ ਕਰ ਆਪਣੀ ਵੱਖਰੀ ਪਹਿਚਾਣ ਬਣਾਈ।
ਉਨ੍ਹਾਂ ਦੀ ਅਖੀਰਲੀ ਫਿਲਮ ਗੁਡਬਾਏ ਸੀ, ਜੋ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਅਤੇ ਹੋਰਾਂ ਕਈ ਅਦਾਕਾਰਾਂ ਨਾਲ ਬਣਾਈ ਗਈ ਹੈ ਤੇ ਅੱਜ 7 ਅਕਤੂਬਰ ਨੂੰ ਥਿਏਟਰਾਂ ਵਿੱਚ ਰੀਲੀਜ਼ ਹੋਈ ਹੈ।
ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਪ੍ਰਗਟ ਕੀਤੀ ਜਾ ਰਹੀ ਹੈ।