ਆਕਲੈਂਡ (ਹਰਪ੍ਰੀਤ ਸਿੰਘ) - ਟਵਿਟਰ ਦੇ ਨਵੇਂ ਮਾਲਕ ਏਲੋਨ ਮਸਕ ਵਲੋਂ ਅਹਿਮ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਟਵਿਟਰ 'ਤੇ ਬਲੂ ਟਿੱਕ ਲੱਗੇ ਖਾਤਾ ਧਾਰਕਾਂ ਨੂੰ $8 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਟਵਿਟਰ ਨੂੰ ਅਦਾ ਕਰਨੇ ਪੈਣਗੇ। ਇਸ ਟਿੱਕ ਦਾ ਮਤਲਬ ਹੁੰਦਾ ਹੈ ਕਿ ਟਵਿਟਰ ਵਲੋਂ ਖਾਤਾ ਧਾਰਕ ਨੂੰ ਵਿਸ਼ਵਾਸ਼ਯੋਗ ਪਾਤਰ ਐਲਾਨਿਆ ਗਿਆ ਹੈ ਤੇ ਇਹ ਖਾਤੇ ਜਿਆਦਾ ਤਰ ਰਾਜਨੀਤੀ ਨਾਲ ਸਬੰਧਤ, ਖਿਡਾਰੀਆਂ ਤੇ ਹੋਰ ਵੱਡੀਆਂ ਸ਼ਖਸ਼ੀਅਤਾਂ ਦੇ ਹੁੰਦੇ ਹਨ।
ਹੁਣ ਤੱਕ ਇਹ ਵੈਰੀਫੀਕੇਸ਼ਨ ਟਵਿਟਰ ਵਲੋਂ ਮੁਫਤ ਕੀਤੀ ਜਾਂਦੀ ਸੀ।
ਸੋਮਵਾਰ ਨੂੰ ਇਸ ਫੈਸਲੇ ਤੋਂ ਪਹਿਲਾਂ ਜਾਰੀ ਇੱਕ ਰਿਪੋਰਟ ਵਿੱਚ ਇਹ ਮੰਨਿਆ ਗਿਆ ਸੀ ਕਿ ਇਸ ਵੈਰੀਫੀਕੇਸ਼ਨ ਲਈ ਟਵਿਟਰ $20 ਪ੍ਰਤੀ ਮਹੀਨਾ ਦੇ ਹਿਸਾਬ ਨਾਲ ਚਾਰਜ ਕਰ ਸਕਦੀ ਹੈ।