ਆਕਲੈਂਡ (ਹਰਪ੍ਰੀਤ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਜੀ ਵਾਰ ਪ੍ਰਧਾਨ ਚੁਣੇ ਗਏ ਹਨ। ਕੁੱਲ 146 ਪਈਆਂ ਵੋਟਾਂ ਵਿੱਚੋਂ 42 ਬੀਬੀ ਜਗੀਰ ਕੌਰ ਨੂੰ ਅਤੇ 102 ਹਰਜਿੰਦਰ ਸਿੰਘ ਧਾਮੀ ਨੂੰ ਪਈਆਂ। ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਚੁਣੇ ਗਏ ਹਨ।
ਇਹ ਵੋਟਾਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਅੰਤ੍ਰਿੰਗ ਕਮੇਟੀ ਮੈਂਬਰ ਦੇ ਅਹੁਦੇ ਲਈ ਪਾਈਆਂ ਗਈਆਂ ਸਨ।
ਬੀਬੀ ਜਗੀਰ ਕੌਰ ਨੂੰ ਇਨ੍ਹਾਂ ਚੋਣਾ ਵਿੱਚ ਵਿਰੋਧੀ ਧਿਰ ਤੇ ਪੰਥਕ ਜੱਥੇਬੰਦੀਆਂ ਦਾ ਸਮਰਥਨ ਰਿਹਾ।