Thursday, 22 February 2024
18 November 2022 World

ਜਸਵੰਤ ਸਿੰਘ ਗਿੱਲ ‘ਤੇ ਫਿਲਮ ਬਨਾਉਣਗੇ ਅਕਸ਼ੈ ਕੁਮਾਰ

1989 ਵਿੱਚ ਪੱਛਮੀ ਬੰਗਾਲ ਵਿੱਚ ਕੋਲੇ ਦੀ ਖਾਣ ਵਿੱਚ ਫਸੇ 65 ਮਜਦੂਰਾਂ ਨੂੰ ਬਚਾਇਆ ਸੀ ਜਸਵੰਤ ਸਿੰਘ ਗਿੱਲ ਨੇ
ਜਸਵੰਤ ਸਿੰਘ ਗਿੱਲ ‘ਤੇ ਫਿਲਮ ਬਨਾਉਣਗੇ ਅਕਸ਼ੈ ਕੁਮਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜਸਵੰਤ ਸਿੰਘ ਗਿੱਲ ਦੀ ਬਹਾਦੁਰੀ 'ਤੇ ਇੱਕ ਫਿਲਮ ਬਨਾਉਣ ਜਾ ਰਹੇ ਹਨ। ਇਹ ਬਹਾਦੁਰੀ ਦਾ ਕਾਰਨਾਮਾ ਜਸਵੰਤ ਸਿੰਘ ਗਿੱਲ ਹੋਣਾ ਨੇ 1989 ਵਿੱਚ ਕੀਤਾ ਸੀ ਜਿਸ ਲਈ ਉਨ੍ਹਾਂ ਨੂੰ 1991 ਵਿੱਚ ਰਾਸ਼ਟਰਪਤੀ ਵਲੋਂ ਸਰਵੋਤਮ ਜੀਵਨ ਰਕਸ਼ਕ ਪਦਕ ਨਾਲ ਵੀ ਸਨਮਾਨਿਆ ਗਿਆ ਸੀ।
ਜਸਵੰਤ ਸਿੰਘ ਗਿੱਲ ਹੋਣਾ ਨੇ ਕੋਲੇ ਦੀ ਖਾਣ ਵਿੱਚ ਫਸੇ 65 ਮਜਦੂਰਾਂ ਦੀ ਜਾਨ ਆਪਣੀ ਜਾਨ ਸਮਾਂ ਰਹਿੰਦਿਆਂ ਬਚਾਈ ਸੀ।
ਜਸਵੰਤ ਸਿੰਘ ਗਿੱਲ ਇੱਕ ਇੰਜੀਨੀਅਰ ਸਨ ਅਤੇ ਅੰਮ੍ਰਿਤਸਰ ਨਾਲ ਸਬੰਧਤ ਸਨ।
2019 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਤੇ ਮਜੀਠਾ ਰੋਡ 'ਤੇ ਇੱਕ ਚੌਂਕ ਦਾ ਨਾਮ ਵੀ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ।
ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਅਜੈ ਦੇਵਗਨ ਵੀ ਦਿਖਣਗੇ।

ADVERTISEMENT
NZ Punjabi News Matrimonials