Friday, 02 December 2022
22 November 2022 World

ਵਿਗਿਆਨ ਵੀ ਪੁੱਜਾ ਹੱਦੋਂ ਪਰ੍ਹੇ, 30 ਸਾਲ ਪਹਿਲਾਂ ਜਮਾਏ ਗਏ ਭਰੂਣ ਤੋਂ ਪੈਦਾ ਹੋਏ 2 ਤੰਦਰੂਸਤ ਬੱਚੇ

ਵਿਗਿਆਨ ਵੀ ਪੁੱਜਾ ਹੱਦੋਂ ਪਰ੍ਹੇ, 30 ਸਾਲ ਪਹਿਲਾਂ ਜਮਾਏ ਗਏ ਭਰੂਣ ਤੋਂ ਪੈਦਾ ਹੋਏ 2 ਤੰਦਰੂਸਤ ਬੱਚੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦੀ ਦੁਨੀਆਂ ਵਿੱਚ ਵਿਗਿਆਨ ਨੇ ਏਨੀਂ ਜਿਆਦਾ ਤਰੱਕੀ ਕਰ ਲਈ ਹੈ ਕਿ ਜਿਨ੍ਹਾਂ ਜੋੜਿਆਂ ਦੇ ਬੱਚਾ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ, ਉਨ੍ਹਾਂ ਘਰ ਵੀ ਔਲਾਦ ਪੈਦਾ ਹੋ ਰਹੀ ਹੈ।
ਤਾਜਾ ਮਾਮਲਾ ਅਜਿਹਾ ਹੈ, ਜੋ ਆਪਣੇ ਆਪ ਵਿੱਚ ਹੀ ਨਿਵੇਕਲਾ ਹੈ, ਵੈਸਟ ਕੋਸਟ ਦੇ ਰਹਿਣ ਵਾਲੇ ਫਿਲਿਪ ਤੇ ਰੈਸ਼ਲ ਰਿੱਜਵੇਅ ਦੇ ਘਰ ਜੋੜੇ ਬੱਚਿਆਂ ਨੇ ਜਨਮ ਲਿਆ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਬੱਚਿਆਂ ਨੇ ਜਿਸ ਭਰੂਣ (ਐਮਬਰਾਇਓ) ਤੋਂ ਜਨਮ ਲਿਆ ਹੈ, ਉਸਨੂੰ 30 ਸਾਲ ਪਹਿਲਾਂ ਫਰੋਜ਼ਨ ਸਟੇਟ ਵਿੱਚ ਰੱਖਿਆ ਗਿਆ ਸੀ ਤਾਂ ਜੋ ਇਹ ਕਿਸੇ ਲੋੜਵੰਦ ਦੇ ਕੰਮ ਆ ਸਕੇ ਤੇ ਹੋਇਆ ਵੀ ਇੰਝ ਹੀ ਹੈ, ਅੱਜ ਫਿਲਿਪ ਤੇ ਰੈਸ਼ਲ ਆਪਣੇ ਘਰ ਹੋਈ ਔਲਾਦ ਤੋਂ ਬਹੁਤ ਜਿਆਦਾ ਖੁਸ਼ ਹਨ।
ਜਿਸ ਵੇਲੇ ਇਸ ਭਰੂਣ ਨੂੰ ਜਮਾਇਆ ਗਿਆ ਸੀ, ਉਸ ਵੇਲੇ ਬਿੱਲ ਕਲੰਿਟਨ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਅਹੁਦੇ 'ਤੇ ਸਨ ਤੇ ਉਸ ਵੇਲੇ ਜਨਮ ਲੈਣ ਵਾਲੇ ਬੱਚੇ ਦਾ ਅੱਜ ਦੇ ਸਮੇਂ ਵਿੱਚ ਜਨਮ ਲੈਣਾ ਸੱਚਮੁੱਚ ਹੀ ਕਿਤੇ ਨਾ ਕਿਤੇ ਸਮੇਂ ਨੂੰ ਆਪਣੇ ਕਾਬੂ ਵਿੱਚ ਕਰਨ ਵਾਲੀ ਗੱਲ ਹੈ।
ਭਰੂਣ ਉਹ ਅਵਸਥਾ ਹੁੰਦੀ ਹੈ, ਜਿਸ ਵਿੱਚ ਬੱਚਾ ਆਪਣੀ ਸ਼ਰੀਰਿਕ ਡਵੈਲਪਮੈਂਟ ਤੋਂ ਪਹਿਲਾਂ ਦੀ ਸਥਿਤੀ ਵਿੱਚ ਹੁੰਦਾ ਹੈ

ADVERTISEMENT
NZ Punjabi News Matrimonials