Tuesday, 05 December 2023
23 November 2022 World

ਵਾਲਮਾਰਟ ਵਿੱਚ ਚੱਲੀ ਅੰਨੇਵਾਹ ਗੋਲੀ...

ਦਰਜਨਾਂ ਦੇ ਮਾਰੇ ਜਾਣ ਤੇ ਗੰਭੀਰ ਜਖਮੀ ਹੋਣ ਦਾ ਖਦਸ਼ਾ
ਵਾਲਮਾਰਟ ਵਿੱਚ ਚੱਲੀ ਅੰਨੇਵਾਹ ਗੋਲੀ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਵਰਜੀਨੀਆ ਵਿੱਚ ਸਥਿਤ ਵਾਲਮਾਰਟ ਦੇ ਸਟੋਰ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਸਟੋਰ ਵਿੱਚ ਸਾਬਕਾ ਕਰਮਚਾਰੀ ਨੇ ਅੰਨੇਵਾਹ ਗੋਲੀਆਂ ਚਲਾ ਕੇ ਸਟੋਰ ਵਿੱਚ ਮੌਜੂਦ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ ਕਈਆਂ ਨੂੰ ਗੰਭੀਰ ਜਖਮੀ ਵੀ ਕੀਤਾ ਹੈ।
ਪੁਲਿਸ ਵਲੋਂ ਸਟੋਰ ਦੀ ਸਿਰਫ 30 ਤੋਂ 40 ਮਿੰਟ ਕੀਤੀ ਛਾਣਬੀਣ ਵਿੱਚ ਕਈ ੰਿਮ੍ਰਤਕ ਦੇਹਾਂ ਦੇ ਮਿਲਣ ਦੀ ਪੁਸ਼ਟੀ ਹੋਈ ਹੈ ਤੇ ਕੁੱਲ ਕਿੰਨੇ ਵਿਅਕਤੀ ਮਰੇ ਹਨ, ਇਸ ਬਾਰੇ ਅਜੇ ਬੁੱਧਵਾਰ ਸਵੇਰ (ਅਮਰੀਕੀ ਸਮਾਂ) ਤੱਕ ਪਤਾ ਲੱਗੇਗਾ, ਕਿਉਂਕਿ ਕਈ ਜਖਮੀ ਜਾਂ ਮ੍ਰਿਤਕ ਸਟੋਰ ਵਿੱਚ ਗੁਪਤ ਥਾਵਾਂ 'ਤੇ ਵੀ ਹੋ ਸਕਦੇ ਹਨ।
ਹਮਲਾਵਰ ਨੇ ਪਹਿਲਾਂ ਤਾਂ ਕਰਮਚਾਰੀਆਂ ਤੇ ਗੋਲੀਆਂ ਚਲਾਈਆਂ ਤੇ ਫਿਰ ਗ੍ਰਾਹਕਾਂ ਦੇ ਅਤੇ ਕਾਫੀ ਸਮੇਂ ਬਾਅਦ ਹਮਲਾਵਰ ਨੇ ਆਪਣੇ ਆਪ ਨੂੰ ਵੀ ਮਾਰ ਲਿਆ।

ADVERTISEMENT
NZ Punjabi News Matrimonials