Tuesday, 07 February 2023
02 December 2022 World

Big Breaking!! ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਪੁਲਿਸ ਵਲੋਂ ਗ੍ਰਿਫਤਾਰੀ

Big Breaking!! ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਪੁਲਿਸ ਵਲੋਂ ਗ੍ਰਿਫਤਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਮਾਮਲੇ ਵਿੱਚ ਉਸਦੇ ਕਤਲ ਦੀ ਜਿੰਮੇਵਾਰੀ ਲੈਣ ਵਾਲਾ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਖਬਰ ਦੀ ਪੁਸ਼ਟੀ ਭਾਰਤ ਦੀ ਇੰਟੈਲੀਜੈਂਸ ਕੰਪਨੀਆਂ ਨੇ ਕੀਤੀ ਹੈ।

ਦੱਸਦੀਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਇੱਕ ਭਾਵੁਕ ਬਿਆਨ ਦਿੰਦਿਆਂ ਸਿੱਧੂ ਮੁਸੇਵਾਲਾ ਦੇ ਕਾਤਲ ਗੋਲਡੀ ਬਰਾੜ ਨੂੰ ਫੜਵਾਉਣ ਲਈ 2 ਕਰੋੜ ਰੁਪਏ ਦੀ ਰਾਸ਼ੀ ਆਪਣੇ ਪੱਲਿਓ ਇਨਾਮ ਵਜੋਂ ਦੇਣ ਦੀ ਗੱਲ ਕਹੀ ਸੀ।
ਉਨ੍ਹਾਂ ਦੁੱਖ ਪ੍ਰਗਟਾਇਆ ਸੀ ਕਿ ਜਿਸ ਹਵੇਲੀ ਨੂੰ ਉਨ੍ਹਾਂ ਦੇ ਪੁੱਤ ਨੇ ਚਾਵਾਂ ਨਾਲ ਬਣਾਇਆ ਸੀ, ਕਾਤਲਾਂ ਨੇ ਸਿੱਧੂ ਨੂੰ ਉਸ ਵਿੱਚ 10 ਦਿਨ ਵੀ ਜਿਓਂਦੇ ਰਹਿਣ ਨਹੀਂ ਦਿੱਤਾ।

ADVERTISEMENT
NZ Punjabi News Matrimonials