ਆਕਲੈਂਡ (ਹਰਪ੍ਰੀਤ ਸਿੰਘ) - ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਅਹਿਮ ਦੋਸ਼ੀ ਮੰਨੇ ਜਾਂਦੇ ਤੇ ਕੈਨੇਡਾ ਵਿੱਚ ਰੈਡ ਨੋਟਿਸ ਤਹਿਤ ਲੱਭੇ ਜਾ ਰਹੇ ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਰਾਜਨੀਤਿਕ ਸ਼ਰਨ ਲਈ ਅਪਲਾਈ ਕੀਤਾ ਹੈ।
ਉਸਨੇ ਅਮਰੀਕਾ ਵਿੱਚ ਗੋਲਡੀ ਬਰਾੜ ਨੇ ਸਤਿੰਦਰਜੀਤ ਸਿੰਘ ਬਰਾੜ ਦੇ ਨਾਮ ਹੇਠ ਅਮਰੀਕਾ ਵਿੱਚ ਰਾਜਨੀਤਿਕ ਸ਼ਰਨ ਲਈ ਅਪਲਾਈ ਕੀਤਾ ਹੈ ਤੇ ਉਸਨੂੰ ਅਮਰੀਕਾ ਰਾਜਨੀਤਿਕ ਸ਼ਰਨ ਦਿੰਦਾ ਹੈ ਤਾਂ ਉਸਦੀ ਭਾਰਤ ਜਾਂ ਕੈਨਡਾ ਨੂੰ ਹਵਾਲਗੀ ਔਖੀ ਹੋ ਜਾਏਗੀ, ਕਿਉਂਕਿ ਅਮਰੀਕੀ ਕਾਨੂੰਨ ਤਹਿਤ ਜਦੋਂ ਤੱਕ ਉਸਦੀ ਇਸ ਅਰਜੀ ਦਾ ਨਿਪਟਾਰਾ ਨਹੀਂ ਹੁੰਦਾ ਤੱਦ ਤੱਕ ਉਸਦੀ ਹਵਾਲਗੀ ਕਿਸੇ ਮੁਲਕ ਨੂੰ ਨਹੀਂ ਕੀਤੀ ਜਾ ਸਕਦੀ।