ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੇ ਲਿਊਟਨ ਸਥਿਤ ਬਣੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਕਿੰਗ ਚਾਰਲਸ ਉਦਘਾਟਨ ਕਰਨ ਪੁੱਜੇ। ਇਸ ਰਸਮੀ ਸਮਾਗਮ ਵਿੱਚ ਪੁੱੇ ਕਿੰਗ ਚਾਰਲਸ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਆਪਣਾ ਸਿਰ ਢਕਿਆ ਤੇ ਗੁਰੂ ਗ੍ਰੰਥ ਸਾਹਿਬ ਮੁਹਰੇ ਦੋਨੋਂ ਹੱਥ ਜੋੜ ਮੱਥਾ ਟੇਕਿਆ, ਇਸ ਤੋਂ ਬਾਅਦ ਉਨ੍ਹਾਂ ਨੇ ਸੰਗਤਾਂ ਵਿੱਚ ਬੈਠ ਕੇ ਰੱਸ ਭਰੇ ਕੀਰਤਨ ਦਾ ਆਨੰਦ ਮਾਣਿਆ।
ਉਪਰੰਤ ਉਨ੍ਹਾਂ ਲੰਗਰ ਹਾਲ ਪੁੱਜ ਕੇ ਲੰਗਰ ਬਣਾ ਰਹੀਆਂ ਬੀਬੀਆਂ ਨਾਲ ਵੀ ਗੱਲਬਾਤ ਕੀਤੀ ਤੇ ਮੌਕੇ 'ਤੇ ਮੌਜੂਦ ਕੀਰਤਨ ਕਰਦੇ ਸਿੱਖ ਬੱਚਿਆਂ ਨਾਲ ਸਿੱਖ ਧਰਮ ਬਾਰੇ ਗੱਲਬਾਤ ਵੀ ਕੀਤੀ।
ਗੁਰਦੁਆਰਾ ਸਾਹਿਬ ਵਿੱਚ ਰੋਜਾਨਾ 500 ਲੋੜਵੰਦਾਂ ਨੂੰ ਭੋਜਨ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਆਉਂਦੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਵਲੋਂ ਇਸ ਸਮਰਥਾ ਨੂੰ ਵਧਾਉਣ ਦੀ ਵੀ ਯੋਜਨਾ ਹੈ। ਇਹ ਗੁਰਦੁਆਰਾ ਸਾਹਿਬ ਬਰੇਡਫੋਰਡ ਸ਼ਹਿਰ ਦੇ ਪੂਰਬ ਵਿੱਚ ਸਥਿਤ ਹੈ।