ਆਕਲੈਂਡ (ਹਰਪ੍ਰੀਤ ਸਿੰਘ)- 1968 ਵਿੱਚ ਨਾਸਾ ਦੇ ਅਪੋਲੋ ਪ੍ਰੋਗਰਾਮ ਦਾ ਹਿੱਸਾ ਰਹਿ ਚੁੱਕੇ ਤੇ ਪੁਲਾੜ ਵਿੱਚ ਪਹਿਲੀ ਵਾਰ ਪੁੱਜਣ ਵਾਲੇ ਇਨਸਾਨਾਂ ਵਿੱਚੋਂ ਇੱਕ ਸਰ ਵਾਲਟਰ ਕਨਿੰਗਮ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ। ਇਸ ਖਬਰ ਦੀ ਪੁਸ਼ਟੀ ਨਾਸਾ ਵਲੋਂ ਕੀਤੀ ਗਈ ਹੈ।
ਸਰ ਵਾਲਟਰ ਕਨਿੰਗਮ ਅਪੋਲੋ 7 ਮਿਸ਼ਨ ਤਹਿਤ 11 ਦਿਨ ਪੁਲਾੜ ਵਿੱਚ ਰਹਿਣ ਦਾ ਕੀਰਤੀਮਾਨ ਸਥਾਪਿਤ ਕਰਕੇ ਆਏ ਸਨ ਤੇ ਇਸੇ ਮਿਸ਼ਨ ਦੀ ਸਫਲਤਾ ਤੋਂ ਬਾਅਦ ਇਨਸਾਨ ਦਾ ਚੰਨ 'ਤੇ ਪੁੱਜਣ ਦਾ ਸੁਪਨਾ ਸਿਰਫ ਇੱਕ ਸਾਲ ਦੇ ਅੰਦਰ ਪੂਰਾ ਹੋ ਗਿਆ ਸੀ।
ਸਰ ਵਾਲਟਰ ਕਨਿੰਗਮ ਦੇ ਇਸ ਮਿਸ਼ਨ ਦਾ ਹਿੱਸਾ ਬਨਣ ਵਾਲੇ ਬਾਕੀ ਸਾਥੀ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ।