ਆਕਲੈਂਡ (ਹਰਪ੍ਰੀਤ ਸਿੰਘ) - ਐਨ ਆਈ ਏ (ਨੈਸ਼ਨਲ ਇਨਵੈਸਟਿਗੇਸ਼ਨ ਐਜੰਸੀ) ਨੇ ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ (ਸੰਧੂ) ਉਰਫ ਲਖਬੀਰ ਲੰਡਾ ਦੇ ਸਿਰ 'ਤੇ 15 ਲੱਖ ਦਾ ਇਨਾਮ ਐਲਾਨਿਆ ਹੈ। ਇਹ ਇਨਾਮ ਲਖਬੀਰ ਦੀ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਏਗਾ।
ਲਖਬੀਰ ਸਿੰਘ ਦੀ ਭਾਲ ਪੰਜਾਬ ਪੁਲਿਸ ਦੇ ਇੰਟੈਲਿਜੇਂਸ ਹੈਡਕੁਆਰਟਰ (ਮੋਹਾਲੀ) 'ਤੇ 2022 ਵਿੱਚ ਗਰਨੇਡ ਅਟੈਕ ਕਰਵਾਉਣ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਐਨ ਆਈ ਏ ਵਲੋਂ ਜਾਰੀ ਜਾਣਕਾਰੀ ਮੁਤਾਬਕ ਲਖਬੀਰ ਸਿੰਘ ਇਸ ਵੇਲੇ ਕੈਨੇਡਾ ਦੇ ਐਡਮਿੰਟਨ ਵਿੱਚ ਰਹਿ ਰਿਹਾ ਹੈ। ਲਖਬੀਰ ਸਿੰਘ ਦਾ ਪਿਛੋਕੜ ਤਰਨਤਾਰਨ ਦੇ ਹਰੀਕੇ ਪੱਤਨ ਦਾ ਦੱਸਿਆ ਜਾ ਰਿਹਾ ਹੈ।