ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਰਹਿੰਦੇ ਪੰਜਾਬੀਆਂ ਦੀ ਬਹੁਤ ਹੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਪੰਜਾਬ ਤੋਂ ਕੈਨੇਡਾ ਦੀਆਂ ਉਡਾਣਾ ਸ਼ੁਰੂ ਕੀਤੀਆਂ ਜਾਣ ਤਾਂ ਜੋ ਕੈਨੇਡਾ ਤੋਂ ਦਿੱਲੀ ਪੁੱਜਣ ਤੋਂ ਬਾਅਦ ਪੰਜਾਬ ਤੱਕ ਜਾਣ ਦਾ ਥਕਾਣ ਭਰਿਆ ਸੜਕੀ ਸਫਰ ਖਤਮ ਹੋ ਸਕੇ। ਪੰਜਾਬੀਆਂ ਦੀ ਇਸ ਮੰਗ ਨੂੰ ਹੁਣ ਇਟਲੀ ਦੀ ਨਿਓਸ ਏਅਰਲਾਈਨ ਪੂਰਾ ਕਰਨ ਜਾ ਰਹੀ ਹੈ।
ਨਿਓਸ ਏਅਰਲਾਈਨਜ਼ 6 ਅਪ੍ਰੈਲ ਤੋਂ ਅਮ੍ਰਿਤਸਰ ਤੋਂ ਵਾਇਆ ਇਟਲੀ ਟੋਰੰਟੋ ਅਤੇ ਨਿਊਯਾਰਕ ਦੀਆਂ ਉਡਾਣਾ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੀ ਹੈ। ਇਸ ਖਬਰ ਤੋਂ ਬਾਅਦ ਕੈਨੇਡਾ ਭਰ ਵਿੱਚ ਵੱਸਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਹੈ।