ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਅੱਜ ਤੋਂ 19 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਕੋਈ ਵੀ ਸ਼ਖਸ ਊਬਰ ਈਟਸ 'ਤੇ ਭੋਜਨ ਪਦਾਰਥਾਂ ਦੇ ਨਾਲ-ਨਾਲ ਕੈਨੇਬਿਸ ਉਤਪਾਦ (ਭੰਗ) ਦਾ ਆਰਡਰ ਵੀ ਕਰ ਸਕੇਗਾ। ਇਸ ਲਈ ਊਬਰ ਈਟਸ ਨੇ ਕੈਨੇਬਿਸ ਉਤਪਾਦ ਬਨਾਉਣ ਵਾਲੀ ਕੰਪਨੀ ਲੀਫੀ ਨਾਲ ਸਾਂਝ ਪਾਈ ਹੈ। ਇਸ ਵੇਲੇ ਕੰਪਨੀ ਦੇ ਰੀਟੇਲ ਸਟੋਰ ਮੈਟਰੋ ਵੈਨਕੂਵਰ ਤੇ ਵਿਕਟੋਰੀਆ ਵਿੱਚ ਹਨ।
ਆਰਡਰ ਕਰਨ ਤੋਂ ਪਹਿਲਾਂ ਯੂਜ਼ਰ ਨੂੰ ਆਪਣੀ ਉਮਰ ਤਸਦੀਕ ਕਰਨੀ ਲਾਜਮੀ ਹੋਏਗੀ। ਇਸ ਆਰਡਰ ਨੂੰ ਲਾਇਸੈਂਸਡ ਕੈਨੇਬਿਸ ਰੀਟੇਲ ਸਟੋਰ ਦਾ ਸਰਟੀਫਾਈਡ ਸਟਾਫ ਹੀ ਡਿਲੀਵਰ ਕਰੇਗਾ।