ਆਕਲੈਂਡ (ਹਰਪ੍ਰੀਤ ਸਿੰਘ) - ਹਿਮਾਚਲ ਦੇ ਸੋਲਨ ਦੀ ਰਹਿਣ ਵਾਲੀ 28 ਸਾਲਾ ਬਲਜੀਤ ਕੌਰ ਦੇ ਹੌਂਸਲੇ ਦੀ ਤਾਰੀਫ ਬਣਦੀ ਹੈ, ਜਿਸਨੇ ਦੁਨੀਆਂ ਦੀ 10ਵੇਂ ਨੰਬਰ ਦੀ ਸਭ ਤੋਂ ਚੋਟੀ ਅੰਨਪੁਰਨਾ ਨੂੰ ਬਿਨ੍ਹਾਂ ਲੋੜੀਂਦੀ ਆਕਸੀਜਨ ਨਾਲ ਲੈ ਜਾਏ ਸਰ ਕਰ ਦਿੱਤਾ ਹੈ।
ਵਾਪਸੀ ਦੌਰਾਨ ਬੇਸ ਕੈਂਪ 4 ਦੇ ਉੱਪਰਲੇ ਪਾਸੇ ਉਹ ਅਚਾਨਕ ਲਾਪਤਾ ਹੋ ਗਈ ਜਿਸ ਤੋਂ ਬਾਅਦ ਉਸਦੀ ਸਲਾਮਦਗੀ ਨੂੰ ਲੈਕੇ ਚਿੰਤਾ ਵੱਧ ਗਈ ਸੀ, ਪਰ ਰੇਡੀਓ ਸਿਗਨਲ ਰਾਂਹੀ ਮਿਲੇ ਐਮਰਜੈਂਸੀ ਮੈਸੇਜ ਨੇ ਸਭ ਨੂੰ ਰਾਹਤ ਦਿੱਤੀ 'ਤੇ ਮੌਕੇ 'ਤੇ ਪੁੱਜੇ ਹੈਲੀਕਾਪਟਰ ਨੇ ਬਲਜੀਤ ਕੌਰ ਨੂੰ ਸਹੀ-ਸਲਾਮਤ ਹਸਪਤਾਲ ਭਰਤੀ ਕਰਵਾਇਆ। ਇਹ ਚੋਟੀ ਨੇਪਾਲ ਵਿੱਚ ਸਥਿਤ ਹੈ।
ਉਸਦੇ ਨਾਲ ਇੱਕ ਹੋਰ ਪਰਵਤਆਰੋਹੀ ਜੋ ਰਾਜਸਥਾਨ ਤੋਂ ਹੈ, ਅਜੇ ਲਾਪਤਾ ਦੱਸਿਆ ਜਾ ਰਿਹਾ ਹੈ, ਉਹ ਬੇਸ ਕੈਂਪ 3 ਤੋਂ ਉੱਪਰਲੇ ਪਾਸੇ ਲਾਪਤਾ ਹੋ ਗਿਆ ਸੀ ਤੇ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਦੱਸਦੀਏ ਕਿ ਬਲਜੀਤ ਕੌਰ ਪਹਿਲੀ ਭਾਰਤੀ ਹੈ, ਜਿਸਨੇ ਇੱਕ ਮਹੀਨੇ ਵਿੱਚ ਬਿਨ੍ਹਾਂ ਲੋੜੀਂਦੀ ਆਕਸੀਜਨ ਨਾਲ ਲੈ ਜਾਏ 8000 ਮੀਟਰ ਤੋਂ ਵੱਧ ਉਚਾਈ ਵਾਲੀਆਂ 4 ਚੋਟੀਆਂ ਸਰ ਕੀਤੀਆਂ ਹਨ।
ਬਲਜੀਤ ਕੌਰ ਦੇ ਪਿਤਾ ਅਮਰੀਕ ਸਿੰਘ ਹਿਮਾਚਲ ਰੋਡਵੇਜ਼ ਵਿੱਚ ਬੱਸ ਡਰਾਈਵਰ ਹਨ।