ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਲੋਂ ਬੀਤੇ ਸਾਲ ਭਾਰਤੀ ਵਿਦਿਆਰਥੀਆਂ ਨੂੰ 1 ਲੱਖ ਤੋਂ ਵਧੇਰੇ ਵੀਜੇ ਜਾਰੀ ਕੀਤੇ ਗਏ ਸਨ ਤੇ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਟੀਚੇ ਨਾਲ ਅਮਰੀਕਾ ਵਲੋਂ ਭਾਰਤੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜਾ ਅਪਲਾਈ ਕਰਨ ਦੀ ਸਮਾਂ ਮਿਆਦ ਵਧਾ ਦਿੱਤੀ ਗਈ ਹੈ, ਜਿੱਥੇ ਪਹਿਲਾਂ ਵੀਜਾ 6 ਮਹੀਨੇ ਪਹਿਲਾਂ ਅਪਲਾਈ ਹੁੰਦਾ ਸੀ, ਹੁਣ ਵਿਦਿਆਰਥੀ ਵੀਜਾ ਵਾਲੇ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ 1 ਸਾਲ ਪਹਿਲਾਂ ਹੀ ਵੀਜਾ ਅਪਲਾਈ ਕਰ ਸਕਣਗੇ। ਇਨ੍ਹਾਂ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵੀਜਿਆਂ ਦੀ ਗਿਣਤੀ ਵਿੱਚ ਬੀਤੇ ਸਾਲ ਦੇ ਮੁਕਾਬਲੇ ਇੱਕ-ਤਿਹਾਈ ਵਾਧਾ ਵੀ ਕੀਤਾ ਜਾਏਗਾ।