ਆਕਲੈਂਡ (ਹਰਪ੍ਰੀਤ ਸਿੰਘ) - ਕਿੰਗ ਚਾਰਲਸ ਦੀ ਤਾਜਪੋਸ਼ੀ ਦਾ ਸਮਾਗਮ ਬੀਤੇ ਦਿਨੀਂ ਲੰਡਨ ਵਿੱਚ ਬਹੁਤ ਵੱਡੇ ਪੱਧਰ 'ਤੇ ਮਨਾਇਆ ਗਿਆ ਤੇ ਇਸ ਮੌਕੇ ਪਹਿਲੀ ਵਾਰ ਹੋਇਆ ਕਿ ਕਿਸੇ ਬ੍ਰਿਟਿਸ਼ ਮੋਨਾਰਕ ਦੀ ਤਾਜਪੋਸ਼ੀ ਮੌਕੇ ਪਹਿਲੀ ਵਾਰ ਕਿਸੇ ਸਿੱਖ ਨੂੰ ਸ਼ਾਮਿਲ ਕੀਤਾ ਗਿਆ ਹੋਏ। ਸਿੱਖਾਂ ਦੇ ਨਾਲ ਹੋਰਾਂ ਭਾਈਚਾਰਿਆਂ ਨੂੰ ਇਹ ਮੌਕਾ ਪਹਿਲੀ ਵਾਰ ਮਿਲਿਆ।
ਲਾਰਡ ਇੰਦਰਜੀਤ ਸਿੰਘ ਨੇ ਕਿੰਗ ਚਾਰਲਸ ਨੂੰ ਦਸਤਾਨਾ ਭੇਂਟ ਕੀਤਾ, ਇਹ ਦਸਤਾਨਾ ਕਿੰਗ ਚਾਰਲਸ ਨੂੰ ਆਪਣੇ ਲੋਕਾਂ ਪ੍ਰਤੀ ਤੇ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਹਮੇਸ਼ਾ ਯਾਦ ਦੁਆਉਂਦਾ ਰਹੇਗਾ।
ਲਾਰਡ ਇੰਦਰਜੀਤ ਸਿੰਘ ਨੂੰ ਵਿੰਬਲਡਨ ਦਾ ਲਾਰਡ ਵੀ ਕਿਹਾ ਜਾਂਦਾ ਹੈ ਤੇ ਬਰਤਾਨੀਆਂ ਦੇ ਸਿੱਖਾਂ ਦਾ ਮੁਖੀ ਮੰਨਿਆਂ ਜਾਂਦਾ ਹੈ।