ਆਕਲੈਂਡ (ਹਰਪ੍ਰੀਤ ਸਿੰਘ) - ਜੈਂਡਰ ਇਕੁਐਲਿਟੀ ਦੇ ਮੁੱਦੇ ਨੂੰ ਸਪੇਨ ਦੀ ਸਰਕਾਰ ਨੇ ਕੁਝ ਜਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਹੈ ਤੇ ਇਸੇ ਲਈ ਇੱਕ ਐਪ ਸਰਕਾਰ ਵਲੋਂ ਲਾਂਚ ਕੀਤੀ ਜਾ ਰਹੀ ਹੈ, ਜਿਸ ਰਾਂਹੀ ਘਰ ਵਿੱਚ ਪਤੀ ਜਾਂ ਹੋਰ ਘਰੇਲੂ ਮੈਂਬਰ ਮਹਿਲਾਵਾਂ ਦੀ ਘਰੇਲੂ ਕੰਮਾਂ ਵਿੱਚ ਕਿੰਨੀ ਮੱਦਦ ਕਰਦੇ ਹਨ, ਇਸ 'ਤੇ ਨਿਗਾਹ ਰੱਖੀ ਜਾਏਗੀ।
ਇਸ ਦੀ ਜਾਣਕਾਰੀ ਸਪੇਨੀ ਦੀ ਸੈਕਟਰੀ ਆਫ ਸਟੇਟ ਫੋਰ ਇਕਐਲਿਟੀ ਐਂਜਲਾ ਰੋਡਰੀਗਜ਼ ਨੇ ਦਿੱਤੀ ਹੈ ਤੇ ਇਹ ਜਾਣਕਾਰੀ ਜੀਨੇਵਾ ਵਿੱਚ ਹੋਈ ਯੂਨਾਇਟੇਡ ਨੈਸ਼ਨਜ਼ ਕਮੇਟੀ ਆਨ ਦ ਐਲੀਮੀਨੇਸ਼ਨ ਆਫ ਡੀਸਕਰੀਮੇਨਸ਼ਨ ਅਗੈਂਸਟ ਵੁਮੈਨ ਮੌਕੇ ਦਿੱਤੀ ਗਈ। ਇਸ ਐਪ 'ਤੇ ਸਪੇਨ ਸਰਕਾਰ ਨੇ 2,11,750 ਯੂਰੋ ਖਰਚੇ ਹਨ।