ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਮੰਦਭਾਗੀ ਖਬਰ ਸੁਨਣ ਨੂੰ ਮਿਲੀ ਹੈ। ਨਵਾਂ ਸ਼ਹਿਰ ਨਾਲ ਸਬੰਧਤ 18 ਸਾਲਾ ਨੌਜਵਾਨ ਪਰਮਵੀਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰਮਵੀਰ ਸਿੰਘ ਅਜੇ ਇੱਕ ਹਫਤਾ ਪਹਿਲਾਂ ਹੀ ਕੈਨੇਡਾ ਆਪਣੀ ਉਚੇਰੀ ਪੜ੍ਹਾਈ ਦਾ ਸੁਪਨਾ ਪੂਰਾ ਕਰਨ ਲਈ ਗਿਆ ਸੀ, ਪਰ ਉਸਦੀ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ।