ਆਕਲੈਂਡ (ਹਰਪ੍ਰੀਤ ਸਿੰਘ) - ਉੜੀਸਾ ਦੇ ਬਲਸੋਰ ਵਿੱਚ 2 ਟਰੇਨਾਂ ਦੀ ਆਪਸ ਵਿੱਚ ਹੋਈ ਭਿਆਨਕ ਟੱਕਰ ਤੋਂ ਬਾਅਦ ਹੁਣ ਤੱਕ 288 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 1000 ਦੇ ਕਰੀਬ ਯਾਤਰੀ ਜਖਮੀ ਹੋਏ ਦੱਸੇ ਜਾ ਰਹੇ ਹਨ।
ਲਾਸ਼ਾਂ ਦੀ ਗਿਣਤੀ ਵਧਣੀ ਅਜੇ ਵੀ ਜਾਰੀ ਹੈ, ਕਿਉਂਕਿ ਕਈ ਯਾਤਰੀ ਅਜੇ ਵੀ ਲਾਪਤਾ ਹਨ। ਇਹ ਹਾਦਸਾ ਕੋਰਮੰਡਲ ਐਕਸਪ੍ਰੈਸ ਅਤੇ ਬੈਂਗਲੁਰੁ ਹਾਵੜਾ ਸੁਪਰਫਾਸਟ ਐਕਸਪ੍ਰੈਸ ਵਿਚਾਲੇ ਵਾਪਰਿਆ ਦੱਸਿਆ ਜਾ ਰਿਹਾ ਹੈ।
ਉੜੀਸਾ ਦੇ ਮੁੱਖ ਮੰਤਰੀ ਪ੍ਰਦੀਪ ਝਾਅ ਅਨੁਸਾਰ ਇਸ ਹਾਦਸੇ ਵਿੱਚ ਇੱਕ ਮਾਲ ਗੱਡੀ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਲਾਤਾਂ ਦੇ ਜਾਇਜੇ ਲਈ ਇੱਕ ਅਪਾਤਕਾਲੀਨ ਬੈਠਕ ਵੀ ਸੱਦੀ ਹੈ ਤੇ ਯਾਤਰੀਆਂ ਦੇ ਰਿਸ਼ਤੇਦਾਰਾਂ ਲਈ ਇੱਕ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ।