Friday, 23 February 2024
30 June 2023 World

ਜੇਲ ਵਿੱਚ ਅਮ੍ਰਿਤਪਾਲ ਸਿੰਘ ਨੂੰ ਰੋਟੀ ਵਿੱਚ ਤੰਬਾਕੂ ਗੁੰਨ ਕੇ ਖਵਾਇਆ ਜਾਣਾ ਮੰਦਭਾਗਾ

ਜੇਲ ਵਿੱਚ ਅਮ੍ਰਿਤਪਾਲ ਸਿੰਘ ਨੂੰ ਰੋਟੀ ਵਿੱਚ ਤੰਬਾਕੂ ਗੁੰਨ ਕੇ ਖਵਾਇਆ ਜਾਣਾ ਮੰਦਭਾਗਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਸਾਮ ਦੀ ਦਿਬੜੁਗੜ੍ਹ ਜੇਲ ਵਿੱਚ ਬੰਦ ਅਮ੍ਰਿਤਪਾਲ ਸਿੰਘ ਸਮੇਤ ਉਨ੍ਹਾਂ ਦੇ 10 ਸਾਥੀਆਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ। ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਦੋਸ਼ ਲਾਏ ਹਨ ਕਿ ਜੇਲ ਪ੍ਰਸ਼ਾਸ਼ਣ ਵਲੋਂ ਉਨ੍ਹਾਂ ਨੂੰ ਚੰਗਾ ਭੋਜਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਵਕੀਲ ਜਾਂ ਪਰਿਵਾਰਿਕ ਮੈਂਬਰਾਂ ਨਾਲ ਫੋਨ ਰਾਂਹੀ ਸੰਪਰਕ ਕਰਨ ਦੀ ਇਜਾਜਤ ਹੈ।
ਕਿਰਨਦੀਪ ਕੌਰ ਨੇ ਇਹ ਵੀ ਦੋਸ਼ ਲਾਏ ਹਨ ਕਿ ਜੇਲ ਵਿੱਚ ਭੋਜਨ ਬਨਾਉਣ ਵਾਲਾ ਇੰਚਾਰਜ ਕੁਕਿੰਗ ਮੌਕੇ ਤੰਬਾਕੂ ਦੀ ਵਰਤੋਂ ਕਰਦਾ ਹੈ ਅਤੇ ਸਿੱਖ ਰਹਿਤ-ਮਰਿਆਦਾ ਅਨਸੁਾਰ ਅਮ੍ਰਿਤਧਾਰੀ ਸਿੱਖ ਨਾਲ ਅਜਿਹਾ ਵਰਤਾਰਾ ਗਲਤ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ।
ਦੂਜੇ ਪਾਸੇ ਐਸ ਜੀ ਪੀ ਸੀ ਮੈਂਬਰ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਵਲੋਂ ਭੁੱਖ ਹੜਤਾਲ ਕੀਤੇ ਜਾਣ ਬਾਰੇ ਜਾਣੂ ਹਨ ਅਤੇ ਇਹ ਵੀ ਕਿ ਉਨ੍ਹਾਂ ਨੂੰ ਅਡੀਸ਼ਨ ਡਾਇਰੈਕਟਰ ਜਨਰਲ ਰੈਂਕ ਦੇ ਇੱਕ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਨੌਜਵਾਨਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾਏਗਾ।

ADVERTISEMENT
NZ Punjabi News Matrimonials