Thursday, 22 February 2024
30 June 2023 World

ਵਰਲਡ ਬੈਂਕ ਦੇ ਪ੍ਰੈਜੀਡੈਂਟ ਅਜੈ ਬੰਗਾ ਨੂੰ ਅਮਰੀਕਾ ਦੇ ‘ਮਹਾਨ ਪ੍ਰਵਾਸੀਆਂ’ ਦੀ ਸੂਚੀ ਵਿੱਚ ਕੀਤਾ ਗਿਆ ਸ਼ਾਮਿਲ

ਕਾਰਨੀਜ਼ ਸੂਚੀ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ
ਵਰਲਡ ਬੈਂਕ ਦੇ ਪ੍ਰੈਜੀਡੈਂਟ ਅਜੈ ਬੰਗਾ ਨੂੰ ਅਮਰੀਕਾ ਦੇ ‘ਮਹਾਨ ਪ੍ਰਵਾਸੀਆਂ’ ਦੀ ਸੂਚੀ ਵਿੱਚ ਕੀਤਾ ਗਿਆ ਸ਼ਾਮਿਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਵਰਲਡ ਬੈਂਕ ਦੇ ਨਵੇਂ ਪ੍ਰੈਜੀਡੈਂਟ ਵਜੋਂ ਅਹੁਦਾ ਸੰਭਾਲਣ ਵਾਲੇ ਅਜੈ ਬੰਗਾ ਨੂੰ ਇੱਕ ਹੋਰ ਸਨਮਾਨ ਹਾਸਿਲ ਹੋਇਆ ਹੈ, ਉਨ੍ਹਾਂ ਨੂੰ ਕਾਰਨੀਜ਼ ਕਾਰਪੋਰੇਸ਼ਨ ਆਫ ਨਿਊਯਾਰਕ ਨੇ 'ਗ੍ਰੇਟ ਇਮੀਗ੍ਰੇਂਟਸ' ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਉਨ੍ਹਾਂ 35 ਅਮਰੀਕਾ ਰਹਿੰਦੇ ਪ੍ਰਵਾਸੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੇ ਵੱਖੋ-ਵੱਖਰੀ ਫੀਲਡ ਵਿੱਚ ਅਮਰੀਕਾ ਦੀ ਉਨੱਤੀ ਲਈ ਆਪਣਾ ਸਹਿਯੋਗ ਦਿੱਤਾ ਹੈ।
ਹੁਣ ਤੱਕ ਕਾਰਨੀਜ਼ ਕਾਰਪੋਰੇਸ਼ਨ ਵਲੋਂ ਪ੍ਰੈਸਟੀਜੀਅਸ ਇਮੀਗ੍ਰੈਂਟਸ ਦੀ ਇਸ ਸੂਚੀ ਵਿੱਚ 2006 ਤੋਂ ਲੈ ਕੇ ਹੁਣ ਤੱਕ 700 ਪ੍ਰਵਾਸੀਆਂ ਨੂੰ ਸਾਮਿਲ ਕੀਤਾ ਗਿਆ ਹੈ ਅਤੇ ਅਜੈ ਬੰਗਾ ਇਹ ਮਾਣ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਮੂਲ ਦੇ ਵਿਅਕਤੀ ਹਨ।

ADVERTISEMENT
NZ Punjabi News Matrimonials